DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਪ’ ਆਗੂ ਸੰਦੀਪ ਘਨੌਰ ਵੱਲੋਂ ਅਸਤੀਫ਼ਾ

ਆਮ ਆਦਮੀ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਦੇ ਆ ਰਹੇ ਸੰਦੀਪ ਸਿੰਘ ਘਨੌਰ ਨੇ ਅੱਜ ਅਚਨਚੇਤ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਆਪਣਾ ਅਸਤੀਫ਼ਾ ਸੰਗਠਨ ਇੰਚਾਰਜ ਧੂਰੀ ਕੋਲ ਭੇਜਣ ਦਾ ਖੁਲਾਸਾ ਕੀਤਾ। ਸੰਦੀਪ ਸਿੰਘ ਘਨੌਰ ਨੇ ਇਸ ਪ੍ਰਤੀਨਿਧ ਨੂੰ ਦੱਸਿਆ ਕਿ...

  • fb
  • twitter
  • whatsapp
  • whatsapp
Advertisement

ਆਮ ਆਦਮੀ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਦੇ ਆ ਰਹੇ ਸੰਦੀਪ ਸਿੰਘ ਘਨੌਰ ਨੇ ਅੱਜ ਅਚਨਚੇਤ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਆਪਣਾ ਅਸਤੀਫ਼ਾ ਸੰਗਠਨ ਇੰਚਾਰਜ ਧੂਰੀ ਕੋਲ ਭੇਜਣ ਦਾ ਖੁਲਾਸਾ ਕੀਤਾ। ਸੰਦੀਪ ਸਿੰਘ ਘਨੌਰ ਨੇ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਉਨ੍ਹਾਂ ਸਾਲ 2012 ਤੋਂ ਆਮ ਆਦਮੀ ਪਾਰਟੀ ਵਿੱਚ ਨਿੱਠ ਕੇ ਕੰਮ ਕੀਤਾ ਅਤੇ ਚੰਗੇ ਮਾੜੇ ਸਮੇਂ ਵਿੱਚ ਵੀ ਪਾਰਟੀ ਅੰਦਰ ਅਡੋਲ ਖੜ੍ਹੇ ਰਹੇ। ਉਨ੍ਹਾਂ ਦੱਸਿਆ ਕਿ 13 ਸਾਲ ਤੋਂ ਪਾਰਟੀ ਨਾਲ ਜੁੜੇ ਹੋਣ ਕਾਰਨ ਦੁੱਖ ਜ਼ਰੂਰ ਹੋ ਰਿਹਾ ਹੈ ਪਰ ਕੁੱਝ ਘਰੇਲੂ ਕਾਰਨਾਂ ਕਰਕੇ ਉਨ੍ਹਾਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਭਾਵੇਂ ਉਨ੍ਹਾਂ ਅਸਤੀਫ਼ਾ ਦੇਣ ਦਾ ਕਾਰਨ ਘਰੇਲੂ ਮਜਬੂਰੀ ਦੱਸਿਆ ਹੈ ਕਿ ਪਰ ਇਸ ਅਸਤੀਫ਼ੇ ਸਬੰਧੀ ਪਾਰਟੀ ਅੰਦਰ ਕਈ ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਦੱਸਣਯੋਗ ਹੈ ਕਿ ਸੰਦੀਪ ਸਿੰਘ ‘ਆਪ’ ਦੇ ਇਕਾਈ ਸਕੱਤਰ, ਮੈਂਬਰ ਟਰੇਡ ਵਿੰਗ ਤੋਂ ਇਲਾਵਾ ਯੁੱਧ ਨਸ਼ਿਆਂ ਵਿਰੁੱਧ ਅਤੇ ਸਿੱਖਿਆ ਖੇਤਰ ਵਿੱਚ ਸੇਵਾਵਾਂ ਨਿਭਾਉਂਦੇ ਆ ਰਹੇ ਸਨ।

Advertisement
Advertisement
×