ਕਾਲਾਝਾੜ ਤੋਂ ‘ਆਪ’ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
ਬਲਾਕ ਸਮਿਤੀ ਭਵਾਨੀਗੜ੍ਹ ਦੇ 15 ਜ਼ੋਨਾਂ ਵਿੱਚ 44 ਉਮੀਦਵਾਰ ਮੈਦਾਨ ’ਚ
ਇੱਥੇ ਚੋਣ ਰਿਟਰਨਿਗ ਅਫ਼ਸਰ ਵੱਲੋਂ ਅੱਜ ਬਲਾਕ ਸਮਿਤੀ ਭਵਾਨੀਗੜ੍ਹ ਦੇ 15 ਜ਼ੋਨਾਂ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਕਾਲਾਝਾੜ ਜ਼ੋਨ ਤੋਂ ਦੋ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਭੈ ਸਿੰਘ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ।
ਇਸ ਤੋਂ ਇਲਾਵਾ ਘਰਾਚੋਂ ਜ਼ੋਨ ’ਚੋਂ ਰਜਿੰਦਰ ਸਿੰਘ ਆਪ, ਗੁਰਦੀਪ ਸਿੰਘ ਕਾਂਗਰਸ, ਗੁਰਨੈਬ ਸਿੰਘ ਅਕਾਲੀ ਦਲ, ਬਾਸੀਅਰਖ ਜ਼ੋਨ ਵਿੱਚੋਂ ਕੁਲਦੀਪ ਕੌਰ ਆਪ, ਹਰਜਿੰਦਰ ਕੌਰ ਕਾਂਗਰਸ, ਬਲਜੀਤ ਕੌਰ ਅਕਾਲੀ ਦਲ, ਜਸਵੀਰ ਕੌਰ ਆਜ਼ਾਦ, ਕਪਿਆਲ ਜ਼ੋਨ ਤੋਂ ਵਿੱਕੀ ਸਿੰਘ ਆਪ, ਬੀਰਬਲ ਸਿੰਘ ਕਾਂਗਰਸ, ਗੁਰਤੇਜ ਸਿੰਘ ਅਕਾਲੀ ਦਲ, ਸੁਖਜਿੰਦਰ ਸਿੰਘ ਆਜ਼ਾਦ, ਫੱਗਵਾਲਾ ਜ਼ੋਨ ਤੋਂ ਬਿੰਦਰ ਕੌਰ ‘ਆਪ’, ਗੁਰਪ੍ਰੀਤ ਕੌਰ ਕਾਂਗਰਸ, ਅਮਰਜੀਤ ਕੌਰ ਆਜ਼ਾਦ, ਭੱਟੀਵਾਲ ਕਲਾਂ ਜ਼ੋਨ ਤੋਂ ਚਰਨਜੀਤ ਕੌਰ ਆਪ, ਕਿਰਨ ਬਾਲਾ ਭਾਜਪਾ, ਸ਼ਿੰਦਰ ਕੌਰ ਕਾਂਗਰਸ, ਅਮਨਿੰਦਰ ਕੌਰ ਆਜ਼ਾਦ, ਬਲਿਆਲ ਜ਼ੋਨ ਤੋਂ ਬਲਜਿੰਦਰ ਸਿੰਘ ‘ਆਪ’, ਸੁਨੀਲ ਕੁਮਾਰ ਕਾਂਗਰਸ, ਜਗਸੀਰ ਸਿੰਘ ਆਜ਼ਾਦ, ਝਨੇੜੀ ਜ਼ੋਨ ਤੋਂ ਸੁਖਜਿੰਦਰ ਸਿੰਘ ‘ਆਪ’, ਹਰਦੀਪ ਸਿੰਘ ਕਾਂਗਰਸ, ਬਿੰਦਰ ਸਿੰਘ ਅਕਾਲੀ ਦਲ, ਮਾਲਵਿੰਦਰ ਸਿੰਘ ਆਜ਼ਾਦ, ਨਦਾਮਪਰ ਜ਼ੋਨ ਤੋਂ ਸੁਰਜੀਤ ਕੌਰ ‘ਆਪ’, ਹਰਪ੍ਰੀਤ ਕੌਰ ਕਾਂਗਰਸ, ਚੰਨੋ ਜ਼ੋਨ ਤੋਂ ਰਾਜਿੰਦਰ ਕੌਰ ‘ਆਪ’, ਰਜਿੰਦਰ ਕੌਰ ਕਾਂਗਰਸ, ਭੜੋ ਜ਼ੋਨ ਤੋਂ ਪਿੰਕੀ ‘ਆਪ’, ਸੀਮਾ ਕੌਰ ਕਾਂਗਰਸ, ਨਵਪ੍ਰੀਤ ਕੌਰ ਅਕਾਲੀ ਦਲ, ਬਾਲਦ ਕਲਾਂ ਜ਼ੋਨ ਤੋਂ ਵਿਕਰਮਜੀਤ ਸਿੰਘ ‘ਆਪ’, ਪ੍ਰਗਟ ਸਿੰਘ ਕਾਂਗਰਸ, ਬੂਟਾ ਸਿੰਘ ਅਕਾਲੀ ਦਲ, ਆਲੋਅਰਖ ਜ਼ੋਨ ਤੋਂ ਦਰਸ਼ਨ ਸਿੰਘ ‘ਆਪ’, ਸੁਖਬੀਰ ਸਿੰਘ ਕਾਂਗਰਸ, ਬਲਦੇਵ ਸਿੰਘ ਆਜ਼ਾਦ, ਕੁਲਵੰਤ ਸਿੰਘ ਆਜ਼ਾਦ, ਕਾਕੜਾ ਜ਼ੋਨ ਤੋਂ ਕੁਲਬੀਰ ਸਿੰਘ ਆਪ, ਦਰਸ਼ਨ ਸਿੰਘ ਆਜ਼ਾਦ, ਸਕਰੌਦੀ ਤੋਂ ਨਰਦੀਪ ਕੌਰ ਕਾਂਗਰਸ ਅਤੇ ਚਰਨਜੀਤ ਕੌਰ ‘ਆਪ’ ਚੋਣ ਮੈਦਾਨ ’ਚ ਹਨ।
ਇਸ ਤਰ੍ਹਾਂ ਹੁਣ ਚੋਣ ਲੜ ਰਹੇ ਉਮੀਦਵਾਰਾਂ ਵਿੱਚ ਆਮ ਆਦਮੀ ਪਾਰਟੀ ਦੇ 15 ਉਮੀਦਵਾਰ, ਕਾਂਗਰਸ ਪਾਰਟੀ ਦੇ 13 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 6 ਉਮੀਦਵਾਰ, ਭਾਜਪਾ ਦਾ 1 ਉਮੀਦਵਾਰ ਅਤੇ 9 ਉਮੀਦਵਾਰ ਅਜ਼ਾਦ ਖੜ੍ਹੇ ਹਨ।

