DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

'ਆਪ' ਨੇ ਨਗਰ ਕੌਂਸਲ ਚੋਣਾਂ ਜਿੱਤਣ ਲਈ ਕਾਨੂੰਨ ਨੂੰ ਛਿੱਕੇ ਟੰਗਿਆ: ਗੋਲਡੀ

ਨਗਰ ਕੌਂਸਲ ਚੋਣਾਂ ਦੀ ਗਿਣਤੀ ਤੋਂ ਬਾਅਦ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਉੱਪਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਜਿੱਤਣ ਲਈ ਸਰਕਾਰ ਕਿਸ ਹੱਦ ਤੱਕ ਹੇਠਾਂ ਗਿਰ ਗਈ ਹੈ,...

  • fb
  • twitter
  • whatsapp
  • whatsapp
featured-img featured-img
ਦਲਵੀਰ ਸਿੰਘ ਗੋਲਡੀ ਦੀ ਫਾਈਲ ਫੋਟੋ
Advertisement

ਨਗਰ ਕੌਂਸਲ ਚੋਣਾਂ ਦੀ ਗਿਣਤੀ ਤੋਂ ਬਾਅਦ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਉੱਪਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਜਿੱਤਣ ਲਈ ਸਰਕਾਰ ਕਿਸ ਹੱਦ ਤੱਕ ਹੇਠਾਂ ਗਿਰ ਗਈ ਹੈ, ਇਹ ਧੂਰੀ ਦੇ ਨਾਲ-ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ 8 ਉਮੀਦਵਾਰ, ਜੋ ਜਿੱਤਣ ਦੀ ਸਥਿਤੀ ਵਿੱਚ ਸਨ, ਉਨ੍ਹਾਂ ਵਿੱਚੋਂ ਕਿਸੇ 'ਤੇ ਚੋਣ ਮੈਦਾਨ ਵਿੱਚੋਂ ਹਟਣ ਲਈ ਪੁਲੀਸ ਰਾਹੀਂ ਦਬਾਅ ਪਾਇਆ ਗਿਆ ਅਤੇ ਕਿਸੇ ਦੇ ਨਾਮਜ਼ਦਗੀ ਕਾਗਜ਼ ਵਾਪਸ ਕਰਵਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ।

ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਦੇ ਦਿੱਲੀ ਦੇ ਆਗੂਆਂ ਦੀ ਉਹ ਗੱਲ ਧੂਰੀ ਸ਼ਹਿਰ ਅੰਦਰ ਸੱਚ ਸਾਬਤ ਹੋ ਗਈ ਹੈ ਕਿ ਇਹ ਪਾਰਟੀ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਅਜੇ ਵੋਟਾਂ ਦੀ ਗਿਣਤੀ ਸ਼ੁਰੂ ਵੀ ਨਹੀਂ ਹੋਈ ਸੀ, ਪਰ ਖ਼ਬਰਾਂ ਵਿੱਚ ਧੂਰੀ ਦੀਆਂ 20 ਸੀਟਾਂ ਉੱਪਰ 'ਆਪ' ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਪੁਲੀਸ ਅਧਿਕਾਰੀਆਂ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਧੂਰੀ ਸ਼ਹਿਰ ਅੰਦਰ ਪੁਲੀਸ ਅਫ਼ਸਰ ਇੱਕ ਧਿਰ ਬਣ ਕੇ ਸੱਤਾਧਾਰੀ ਉਮੀਦਵਾਰਾਂ ਦੇ ਹੱਕ ਵਿੱਚ ਖੜ੍ਹੇ ਰਹੇ।

Advertisement

ਗੋਲਡੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਰਾਜਨੀਤਕ ਸਮਾਂ ਜਲਦੀ ਹੀ ਬਦਲਣ ਵਾਲਾ ਹੈ ਅਤੇ ਜਦੋਂ ਇਹ ਸਮਾਂ ਬਦਲ ਗਿਆ, ਤਾਂ ਸਭ ਦੇ ਹਿਸਾਬ-ਕਿਤਾਬ ਕੀਤੇ ਜਾਣਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖਾਤਬ ਹੁੰਦਿਆਂ ਕਿਹਾ, "ਮਾਨ ਸਾਹਿਬ, ਜ਼ਿਆਦਾ ਖ਼ੁਸ਼ੀ ਨਾ ਮਨਾਓ, ਧੂਰੀ ਦੇ ਲੋਕਾਂ ਨੂੰ ਡਰਾ-ਧਮਕਾ ਕੇ ਵੋਟਾਂ ਪਵਾਈਆਂ ਗਈਆਂ ਹਨ ਅਤੇ ਇਹੀ ਲੋਕ 2027 ਵਿੱਚ ਤੁਹਾਡੇ ਵਿਰੁੱਧ ਭੁਗਤਣਗੇ।" ਉਨ੍ਹਾਂ ਧੂਰੀ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਜੋ ਇਸ ਧੱਕੇਸ਼ਾਹੀ ਵਿਰੁੱਧ ਲੜਾਈ ਲੜਦੇ ਰਹੇ। ਉਨ੍ਹਾਂ ਕਿਹਾ ਕਿ ਅਸਲੀਅਤ ਵਿੱਚ 'ਆਪ' ਪਾਰਟੀ ਨੇ ਨਗਰ ਕੌਂਸਲ ਚੋਣਾਂ ਨੂੰ ਜਿੱਤਣ ਲਈ ਕਾਨੂੰਨ ਨੂੰ ਛਿੱਕੇ ਟੰਗ ਦਿੱਤਾ ਹੈ।

Advertisement

Advertisement
×