DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bhawanigarh ਵਿੱਚ ‘ਆਪ’ ਤੇ ਕਾਂਗਰਸ ਵਿਚਾਲੇ ਪੇਚ ਫਸਿਆ

ਦੋਵਾਂ ਪ੍ਰਮੁੱਖ ਪਾਰਟੀਆਂ ਦੇ ਖਾਤੇ 7-7 ਸੀਟਾਂ ਆਈਆਂ; ਬਹੁਮਤ ਦਾ ਫ਼ੈਸਲਾ ਹੁਣ ਅਕਾਲੀ ਦਲ ਦੇ ਹੱਥ

  • fb
  • twitter
  • whatsapp
  • whatsapp
featured-img featured-img
ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਨਾਲ ਜੇਤੂ ਨਿਸ਼ਾਨ ਬਣਾਉਂਦੀ ਹੋਈ ਵਿਧਾਇਕਾ ਨਰਿੰਦਰ ਕੌਰ ਭਰਾਜ।
Advertisement

ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਇਸ ਵਾਰ ਰੋਮਾਂਚਕ ਅਤੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਸ਼ਹਿਰ ਦੇ ਕੁੱਲ 15 ਵਾਰਡਾਂ ਵਿੱਚੋਂ ਸੱਤਾਧਾਰੀ ‘ਆਪ’ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਵਿਚਾਲੇ ਬਰਾਬਰੀ ਦੀ ਟੱਕਰ ਰਹੀ। ਦੋਵਾਂ ਹੀ ਸਿਆਸੀ ਪਾਰਟੀਆਂ ਦੇ 7-7 ਉਮੀਦਵਾਰਾਂ ਨੇ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਬਾਕੀ ਬਚੀ 1 ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਗਈ ਹੈ। ਇਸ ਦਿਲਚਸਪ ਸਿਆਸੀ ਸਥਿਤੀ ਕਾਰਨ ਨਗਰ ਕੌਂਸਲ ਵਿੱਚ ਬਹੁਮਤ ਹਾਸਲ ਕਰਨ ਅਤੇ ਪ੍ਰਧਾਨਗੀ ਦਾ ਨਿਤਾਰਾ ਕਰਨ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਉਮੀਦਵਾਰ ਦੀ ਭੂਮਿਕਾ ਸਭ ਤੋਂ ਅਹਿਮ ਹੋਵੇਗੀ।

ਰਿਟਰਨਿੰਗ ਅਫ਼ਸਰ ਪੁਨੀਤ ਸ਼ਰਮਾ ਤੋਂ ਪ੍ਰਾਪਤ ਅਧਿਕਾਰਤ ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਤੋਂ ਕਾਂਗਰਸ ਦੇ ਉਮੀਦਵਾਰ ਅਮਰਪਾਲ ਸਿੰਘ ਤੂਰ ਅਤੇ ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਵੀਰ ਕੌਰ ਚਹਿਲ ਜੇਤੂ ਰਹੇ। ਵਾਰਡ ਨੰਬਰ 3 ਤੋਂ ਕਾਂਗਰਸ ਦੇ ਜਗਤਾਰ ਸਿੰਘ, ਵਾਰਡ ਨੰਬਰ 4 ਤੋਂ ‘ਆਪ’ ਦੀ ਕਰਮਜੀਤ ਕੌਰ ਅਤੇ ਵਾਰਡ ਨੰਬਰ 5 ਤੋਂ ‘ਆਪ’ ਦੇ ਰਾਜ ਸਿੰਘ ਨਫ਼ਰੀਆ ਨੇ ਜਿੱਤ ਦਰਜ ਕੀਤੀ।

Advertisement

ਇਸੇ ਤਰ੍ਹਾਂ ਵਾਰਡ ਨੰਬਰ 6 ਤੋਂ ਕਾਂਗਰਸ ਦੀ ਰਜਨੀ ਸ਼ਰਮਾ, ਵਾਰਡ ਨੰਬਰ 7 ਤੋਂ ‘ਆਪ’ ਦੇ ਜਤਿੰਦਰ ਸਿੰਘ ਬਾਜਵਾ, ਵਾਰਡ ਨੰਬਰ 8 ਤੋਂ ਕਾਂਗਰਸ ਦੀ ਗੁਰਤੇਜ ਕੌਰ ਕੰਧੋਲਾ ਅਤੇ ਵਾਰਡ ਨੰਬਰ 9 ਤੋਂ ਕਾਂਗਰਸ ਦੇ ਬਲਕਾਰ ਸਿੰਘ ਸਫ਼ਲ ਰਹੇ। ਵਾਰਡ ਨੰਬਰ 10 ਤੋਂ ‘ਆਪ’ ਦੀ ਹਰਜਿੰਦਰ ਰਾਣੀ, ਵਾਰਡ ਨੰਬਰ 11 ਤੋਂ ਕਾਂਗਰਸ ਦੇ ਹਰਪ੍ਰੀਤ ਸਿੰਘ ਬਾਜਵਾ, ਵਾਰਡ ਨੰਬਰ 12 ਤੋਂ ‘ਆਪ’ ਦੀ ਬਿੰਦਰੋ ਦੇਵੀ, ਵਾਰਡ ਨੰਬਰ 13 ਤੋਂ ‘ਆਪ’ ਦੇ ਹਨੀ ਗੁਪਤਾ, ਵਾਰਡ ਨੰਬਰ 14 ਤੋਂ ‘ਆਪ’ ਦੇ ਅਵਤਾਰ ਸਿੰਘ ਤਾਰੀ ਅਤੇ ਵਾਰਡ ਨੰਬਰ 15 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਨੇ ਜਿੱਤ ਹਾਸਲ ਕੀਤੀ।

Advertisement

ਇਨ੍ਹਾਂ ਨਤੀਜਿਆਂ ਤੋਂ ਬਾਅਦ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਪੱਖਪਾਤ ਜਾਂ ਸਿਆਸੀ ਭੇਦਭਾਵ ਦੇ ਮੁਕੰਮਲ ਕਰਵਾਇਆ ਜਾਵੇਗਾ। ਦੂਜੇ ਪਾਸੇ, ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਾਂਗਰਸ ਦੇ 7 ਉਮੀਦਵਾਰਾਂ ਦੀ ਜਿੱਤ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਵੋਟਰਾਂ ਦਾ ਧੰਨਵਾਦ ਕੀਤਾ।

ਰਜਨੀ ਸ਼ਰਮਾ ਲਗਾਤਾਰ ਪੰਜਵੀਂ ਵਾਰ ਕੌਂਸਲਰ ਬਣੀ

ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਵਿੱਚ ਵਾਰਡ ਨੰਬਰ 6 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਜਨੀ ਸ਼ਰਮਾ ਨੇ ਪੰਜਵੀਂ ਵਾਰ ਜਿੱਤ ਹਾਸਲ ਕਰਕੇ ਸ਼ਹਿਰ ਵਿੱਚ ਇੱਕ ਨਵਾਂ ਸਿਆਸੀ ਰਿਕਾਰਡ ਕਾਇਮ ਕੀਤਾ ਹੈ।

ਪੰਜਵੀਂ ਵਾਰ ਜਿੱਤਣ ਮਗਰੋਂ ਜੇਤੂ ਨਿਸ਼ਾਨ ਬਣਾਉਂਦੇ ਹੋਏ ਰਜਨੀ ਸ਼ਰਮਾ।
ਪੰਜਵੀਂ ਵਾਰ ਜਿੱਤਣ ਮਗਰੋਂ ਜੇਤੂ ਨਿਸ਼ਾਨ ਬਣਾਉਂਦੇ ਹੋਏ ਰਜਨੀ ਸ਼ਰਮਾ।

ਰਜਨੀ ਸ਼ਰਮਾ ਨੇ ਇਸ ਤੋਂ ਪਹਿਲਾਂ ਕਾਂਗਰਸ ਦੀ ਟਿਕਟ ’ਤੇ ਤਿੰਨ ਵਾਰ ਕੌਂਸਲਰ ਦੀ ਚੋਣ ਜਿੱਤੀ ਸੀ, ਜਦਕਿ ਇੱਕ ਵਾਰ ਪਾਰਟੀ ਵੱਲੋਂ ਟਿਕਟ ਨਾ ਮਿਲਣ ਦੇ ਰੋਸ ਵਜੋਂ ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਵੀ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਵਾਰ ਦੀ ਚੋਣ ਵਿੱਚ ਵੀ ਉਨ੍ਹਾਂ ਨੇ ਪੰਜਵੀਂ ਵਾਰ ਸਫਲਤਾ ਦਾ ਝੰਡਾ ਗੱਡਿਆ ਹੈ। ਸਾਦਾ ਜੀਵਨ ਜਿਊਣ ਵਾਲੇ ਰਜਨੀ ਸ਼ਰਮਾ ਸ਼ਹਿਰ ਵਾਸੀਆਂ ਦੇ ਸਰਕਾਰੀ ਕਾਗਜ਼ਾਤ ਤਸਦੀਕ ਕਰਵਾਉਣ ਅਤੇ ਹੋਰ ਰੋਜ਼ਾਨਾ ਦੇ ਕੰਮਾਂ ਵਿੱਚ ਹਮੇਸ਼ਾ ਮਦਦਗਾਰ ਸਾਬਤ ਹੁੰਦੇ ਹਨ।

Advertisement
×