ਨਸ਼ਿਆਂ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਨੌਜਵਾਨ : The Tribune India

ਨਸ਼ਿਆਂ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਨੌਜਵਾਨ

ਨਸ਼ਿਆਂ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਨੌਜਵਾਨ

ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨੂੰ ਸਿਜਦਾ ਕਰਦਾ ਹੋਇਆ ਨਸ਼ਾ ਮੁਕਤ ਹੋਇਆ ਨੌਜਵਾਨ।

ਗੁਰਦੀਪ ਸਿੰਘ ਲਾਲੀ

ਸੰਗਰੂਰ, 30 ਸਤੰਬਰ

ਸਥਾਨਕ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ਾ ਮੁਕਤ ਹੋਏ ਨੌਜਵਾਨ ਨੇ ਆਪਣੇ ਪਰਿਵਾਰ ਨਾਲ ਘਰ ਜਾਣ ਮੌਕੇ ਜਦੋਂ ਕੇਂਦਰ ਦੀ ਧਰਤੀ ਨੂੰ ਚੁੰਮਦਿਆਂ ਸਿਜਦਾ ਕੀਤਾ ਤਾਂ ਮਾਹੌਲ ਭਾਵੁਕ ਹੋ ਗਿਆ। ਨਸ਼ਿਆਂ ਦੀ ਗੁਲਾਮੀ ਗਲੋਂ ਲਾਹ ਕੇ ਤੰਦਰੁਸਤ ਹੋਏ ਪੁੱਤ ਨੂੰ ਦੇਖ ਪਿਤਾ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਝਲਕ ਰਹੇ ਸਨ। ਨਸ਼ਾ ਛੁਡਾਊ ਕੇਂਦਰ ਦੇ ਸਟਾਫ਼ ਵੱਲੋਂ ਵੀ ਨਸ਼ਾ ਮੁਕਤ ਹੋਏ ਨੌਜਵਾਨ ਨੂੰ ਸਨਮਾਨਿਤ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।

ਨਸ਼ਾ ਛੁਡਾਊ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਮੋਹਨ ਸ਼ਰਮਾ ਨੇ ਦੱਸਿਆ ਕਿ ਨਾਭਾ ਸਬ ਡਿਵੀਜ਼ਨ ਅਧੀਨ ਪੈਂਦੇ ਇੱਕ ਪਿੰਡ ਦਾ ਵਸਨੀਕ 26 ਸਾਲਾ ਇਹ ਨੌਜਵਾਨ ਬਿਜਲੀ ਦਾ ਵਧੀਆ ਮਕੈਨਿਕ ਹੈ ਜੋ ਪਿੰਡ ’ਚ ਹੀ ਬਿਜਲੀ ਦੀ ਦੁਕਾਨ ਕਰਦਾ ਸੀ। ਦੁਕਾਨ ’ਤੇ ਹੀ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ। ਨਸ਼ਿਆਂ ਕਾਰਨ ਦੁਕਾਨਦਾਰੀ ਬੰਦ ਹੋ ਗਈ ਅਤੇ ਘਰ ਵਿੱਚ ਲੜਾਈ ਝਗੜਾ ਵਧ ਗਏ। ਕਰੀਬ ਦੋ ਮਹੀਨੇ ਪਹਿਲਾਂ ਗੁਰਸਿੱਖ ਪਿਤਾ ਆਪਣੇ ਪੁੱਤਰ ਨੂੰ ਲੈ ਕੇ ਨਸ਼ਾ ਛੁਡਾਊ ਕੇਂਦਰ ਆਇਆ। ਨੌਜਵਾਨ ਨੂੰ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰ ਲਿਆ ਗਿਆ। ਦੋ ਦਿਨ ਕੇਂਦਰ ਵਿੱਚ ਵੀ ਨੌਜਵਾਨ ਹਿੰਸਕ ਹੁੰਦਾ ਰਿਹਾ। ਕਰੀਬ ਡੇਢ ਮਹੀਨੇ ਦੇ ਇਲਾਜ ਮਗਰੋਂ ਨੌਜ਼ਵਾਨ ਨਸ਼ਾ ਮੁਕਤ ਹੋਇਆ। ਇਸ ’ਤੇ ਪਰਿਵਾਰ ਨੌਜਵਾਨ ਨੂੰ ਲੈਣ ਪੁੱਜਿਆ। ਘਰ ਜਾਣ ਮੌਕੇ ਨੌਜਵਾਨ ਨੇ ਨਸ਼ਾ ਛੁਡਾਊ ਕੇਂਦਰ ਦੀ ਧਰਤੀ ਨੂੰ ਚੁੰਮਦਿਆਂ ਸਿਜਦਾ ਕੀਤਾ। ਨੌਜਵਾਨ ਨੇ ਕਿਹਾ ਕਿ ਇਸ ਧਰਤੀ ਨੇ ਉਸ ਨੂੰ ਜਿੰਦਗੀ ਬਖਸ਼ੀ ਹੈ ਅਤੇ ਇਹ ਅਹਿਸਾਨ ਉਹ ਕਦੇ ਵੀ ਭੁਲਾ ਨਹੀਂ ਸਕਦਾ। ਇਸ ਮੌਕੇ ਸਮਾਜ ਸੇਵੀ ਤੇ ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਇੰਜ. ਬਲਦੇਵ ਸਿੰਘ ਗੋਸਲ ਨੇ ਨੌਜਵਾਨ ਨੂੰ ਨਸ਼ਾ ਮੁਕਤ ਹੋਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All