DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ’ਚ ਸੜਕਾਂ ਦਾ ਜਾਲ ਵਿਛਾਇਆ: Harpal Singh Cheema

ਵਿੱਤ ਮੰਤਰੀ ਨੇ ਸੜਕ ਦਾ ਕੰਮ ਸ਼ੁਰੂ ਕਰਵਾਇਆ

  • fb
  • twitter
  • whatsapp
  • whatsapp
featured-img featured-img
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਿੰਡ ਵਾਸੀ।
Advertisement

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਸੜਕਾਂ ਦਾ ਜਾਲ ਵਿਛਾ ਕੇ ਅਤੇ ਸੜਕਾਂ ਦੀ ਕਾਇਆ-ਕਲਪ ਕਰ ਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉੱਤੇ ਮੁੜ ਲਿਆਂਦਾ ਗਿਆ ਹੈ। ਪੰਜਾਬ ਦਾ ਕੋਈ ਪਿੰਡ ਜਾਂ ਅਜਿਹਾ ਸ਼ਹਿਰ ਨਹੀਂ, ਜਿਹੜਾ ਸੜਕੀ ਮਾਰਗ ਨਾਲ ਜੋੜਨ ਤੋਂ ਰਹਿ ਗਿਆ ਹੋਵੇ। ਇਹ ਗੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਕਮਾਲਪੁਰ ਵਿੱਚ ਦਿੜ੍ਹਬਾ ਤੋਂ ਕਮਾਲਪੁਰ, ਦਿਆਲਗੜ੍ਹ ਤੋਂ ਕਮਾਲਪੁਰ ਅਤੇ ਕਮਾਲਪੁਰ ਤੋਂ ਬਘਰੌਲ ਤੱਕ ਬਣਨ ਜਾ ਰਹੀ 18 ਫੁੱਟੀ ਸੜਕ ਦਾ ਕੰਮ ਸ਼ੁਰੂ ਕਰਾਉਣ ਸਮੇਂ ਆਖੀ।

ਸ੍ਰੀ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਫਨਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਦੂਰਦਰਸ਼ੀ ਸੋਚ ਸਦਕਾ ਹਰ ਇੱਕ ਪਿੰਡ ਅਤੇ ਸ਼ਹਿਰ ਨੂੰ ਸੜਕੀ ਮਾਰਗ ਨਾਲ ਜੋੜਨ ਅਤੇ ਸੜਕਾਂ ਦੀ ਕਾਇਆ ਕਲਪ ਦਾ ਉਪਰਾਲਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਸੜਕ ਦਾ ਅੱਜ ਕੰਮ ਸ਼ੁਰੂ ਕਰਵਾਇਆ ਹੈ, ਉਸ ਦਾ ਪਿਛਲੇ ਕਰੀਬ 15-16 ਸਾਲਾਂ ਤੋਂ ਪਿੰਡਾਂ ਦੇ ਲੋਕ ਬਣਨ ਦਾ ਇੰਤਜ਼ਾਰ ਕਰ ਰਹੇ ਸਨ। ਇਹ ਸੜਕ ਦਿਆਲਗੜ੍ਹ ਤੋਂ ਕਮਾਲਪੁਰ, ਦਿੜ੍ਹਬਾ ਤੋਂ ਕਮਾਲਪੁਰ ਅਤੇ ਕਮਾਲਪੁਰ ਤੋਂ ਬਘਰੌਲ ਤੱਕ ਬਣਾਈ ਜਾ ਰਹੀ ਹੈ, ਜਿਸ ਦੀ ਲੰਬਾਈ ਕਰੀਬ 31 ਕਿਲੋਮੀਟਰ ਹੈ ਅਤੇ ਇਹ ਸਾਰੀ ਸੜਕ 18 ਫੁੱਟ ਚੌੜੀ ਬਣਾਈ ਜਾ ਰਹੀ ਹੈ। ਸ੍ਰੀ ਚੀਮਾ ਨੇ ਅੱਗੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਤਾਇਨਾਤ ਕਰਨ ਨਾਲ ਸੜਕੀ ਹਾਦਸਿਆਂ ਵਿੱਚ 50 ਫ਼ੀਸਦ ਦੀ ਕਮੀ ਆਈ ਹੈ।

Advertisement

Advertisement
Advertisement
×