ਸ਼ੇਰਪੁਰ ਤਹਿਸੀਲ ਵਿਚ ਹੋਏ ਬੱਚੇ ਦੇ ਗੋਦਨਾਮੇ ’ਤੇ ਉਂਗਲ ਉੱਠੀ

* ਉੱਚ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਜਾਂਚ ਮੰਗਣ ਵਾਲੇ ਵਕੀਲ ਦੇ ਚੈਂਬਰ ਅੱਗੇ ਧਰਨਾ  * ਵਕੀਲ ਨੇ ਨਾਇਬ ਤਹਿਸੀਲਦਾਰ ’ਤੇ ਲਾਏ ਧਰਨਾ ਲਗਵਾਉਣ ਦੇ ਦੋਸ਼

ਸ਼ੇਰਪੁਰ ਤਹਿਸੀਲ ਵਿਚ ਹੋਏ ਬੱਚੇ ਦੇ ਗੋਦਨਾਮੇ ’ਤੇ ਉਂਗਲ ਉੱਠੀ

ਵਕੀਲ ਦੇ ਚੈਂਬਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਗੋਦਨਾਮਾ ਲਿਖਾਉਣ ਵਾਲੇ ਪਰਿਵਾਰ  ਦੇ ਮੈਂਬਰ।

ਬੀਰਬਲ ਰਿਸ਼ੀ

ਸ਼ੇਰਪੁਰ, 1 ਮਾਰਚ

ਸ਼ੇਰਪੁਰ ਤਹਿਸੀਲ ਦੇ ਪਿੰਡ ਰੰਗੀਆਂ ਨਾਲ ਸਬੰਧਤ ਇੱਕ ਬੱਚੀ ਦੇ ਮਾਪਿਆਂ ਵੱਲੋਂ ਗੁੜਗਾਉਂ ਦੇ ਇੱਕ ਪਰਿਵਾਰ ਨੂੰ ਕਰਵਾਏ ਗਏ ਗੋਦਨਾਮੇ ਨੂੰ ਤਹਿਸੀਲ ਵਿਚ ਹੀ ਕੰਮ ਕਰਦੇ ਐਡਵੋਕੇਟ ਕੁਲਵਿੰਦਰ ਸਿੰਘ ਨੇ ਨਿਯਮਾਂ ਦੇ ਉਲਟ ਕਰਾਰ ਦਿੰਦਿਆਂ ਇਸ ਮਾਮਲੇ ਦੀ ਡੂੰਘੀ ਪੜਤਾਲ ਕਰਨ ਦੀ ਮੰਗ ਕਰਦਿਆਂ ਇਸ ਸਬੰਧੀ ਕਈ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜੇ ਹਨ। ਉੱਧਰ, ਵਕੀਲ ਦੀ ਕਾਰਵਾਈ ਤੋਂ ਖ਼ਫ਼ਾ ਗੋਦਨਾਮਾ ਲਿਖਵਾਉਣ ਵਾਲੇ ਪਰਿਵਾਰ ਦੇ ਸਮਰਥਕਾਂ ਨੇ ਅੱਜ ਸਬ-ਤਹਿਸੀਲ ਸ਼ੇਰਪੁਰ ਵਿਚ ਸਬੰਧਤ ਵਕੀਲ ਦੇ ਚੈਂਬਰ ਅੱਗੇ ਧਰਨਾ ਲਾ ਕੇ ਰੋਸ ਪ੍ਰਗਟਾਇਆ ਜਦੋਂ ਕਿ ਵਕੀਲ ਨੇ ਇਸ ਧਰਨੇ ਦੀ ਕਥਿਤ ਸਾਜਿਸ਼ ਪਿੱਛੇ ਨਾਇਬ ਤਹਿਸੀਲਦਾਰ ਨੂੰ ਜ਼ਿੰਮੇਵਾਰ ਦੱਸਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਕੁਲਵਿੰਦਰ ਸਿੰਘ ਨੇ ਆਪਣੇ ਸ਼ਿਕਾਇਤ ਪੱਤਰਾਂ ਵਿੱਚ ਕਿਹਾ ਕਿ ਜਿਹੜੀ ਬੱਚੀ ਦਾ ਗੋਦਨਾਮਾ ਨਾਇਬ ਤਹਿਸੀਲਦਾਰ ਸ਼ੇਰਪੁਰ ਨੇ ਤਸਦੀਕ ਕੀਤਾ ਹੈ ਉਹ ਕਥਿਤ ਤੌਰ ’ਤੇ ਮੰਦਬੁੱਧੀ ਮਾਂ ਦਾ ਬੱਚਾ ਹੈ ਜਿਸ ਕਰ ਕੇ ਨਿਯਮ ਅਜਿਹੇ ਗੋਦਨਾਮੇ ਦੀ ਇਜਾਜ਼ਤ ਨਹੀਂ ਦਿੰਦੇ। ਵਕੀਲ ਨੇ ਦਾਅਵਾ ਕੀਤਾ ਸੀ ਕਿ ਪਹਿਲਾਂ ਗੋਦਨਾਮਾ ਲਿਖਵਾਉਣ ਪਰਿਵਾਰ ਉਸ ਕੋਲ ਆਇਆ ਸੀ ਪਰ ਮਾਂ ਦੀ ਦਿਮਾਗੀ ਹਾਲਤ ਸਹੀ ਨਾ ਹੋਣ ਅਤੇ ਇਸ ਗੋਦਨਾਮੇ ਸਬੰਧੀ ਉਸ ਮਾਂ ਨੂੰ ਕੁੱਝ ਪਤਾ ਨਾ ਹੋਣ ਕਾਰਨ ਉਸ ਨੇ ਜਿੱਥੇ ਗੋਦਨਾਮਾ ਲਿਖਣ ਤੋਂ ਇਨਕਾਰ ਕਰ ਦਿੱਤਾ ਉੱਥੇ ਹੀ ਸਾਰਾ ਮਾਮਲਾ ਨਾਇਬ ਤਹਿਸੀਲਦਾਰ ਦੇ ਅਗਾਊਂ ਧਿਆਨ ਵਿੱਚ ਲਿਆ ਦਿੱਤਾ ਸੀ ਪਰ ਹੈਰਾਨੀ ਉਦੋਂ ਹੋਈ ਜਦੋਂ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ ਤੋਂ ਬਾਅਦ ਵੀ ਨਾਇਬ ਤਹਿਸੀਲਦਾਰ ਨੇ ਗੋਦਨਾਮਾ ਤਸਦੀਕ ਕਰ ਦਿੱਤਾ। ਉੱਧਰ, ਧਰਨੇ ’ਤੇ ਬੈਠੇ ਬੱਚੀ ਦੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਬੱਚੀ ਦੋ ਸਾਲ ਪਹਿਲਾਂ ਗੋਦ ਦਿੱਤੀ ਗਈ ਸੀ ਕਿਉਂਕਿ ਉਸ ਦੇ ਚਾਰ ਧੀਆਂ ਸਨ ਅਤੇ ਮਜ਼ਦੂਰੀ ਕਰਨ ਕਰ ਕੇ ਉਹ ਸਾਰੀਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦਾ। ਕਾਗ਼ਜ਼ੀ ਕਾਰਵਾਈ ਲਈ ਉਹ ਪਿਛਲੇ ਦਿਨੀਂ ਸ਼ੇਰਪੁਰ ਆਏ ਸਨ ਅਤੇ ਸਿਕਾਇਤਕਰਤਾ ਵੱਲੋਂ ਵੱਧ ਪੈਸੇ ਮੰਗੇ ਜਾਣ ਕਰ ਕੇ ਉਨ੍ਹਾਂ ਕਿਸੇ ਹੋਰ ਕੋਲੋਂ ਕਾਗ਼ਜ਼ ਤਿਆਰ ਕਰਵਾਏ ਸਨ। ਉਂਜ ਗੋਦਨਾਮੇ ’ਤੇ ਸਾਰੇ ਪਰਿਵਾਰ ਦੀ ਸਹਿਮਤੀ ਹੈ।

ਨਾਇਬ ਤਹਿਸੀਲਦਾਰ ਨੇ ਦੋਸ਼ ਨਕਾਰੇ

ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਦੋ ਸਾਲ ਪਹਿਲਾਂ ਗੋਦਨਾਮਾ ਗੁਰੂ ਘਰ ਵਿੱਚ ਹੋਇਆ ਹੈ। ਪਰਿਵਾਰ ਇੱਕਮਤ ਹੈ ਅਤੇ ਗੋਦਨਾਮਾ ਨਿਯਮਾਂ ਦੇ ਦਾਇਰੇ ਵਿੱਚ ਹੋਇਆ ਹੈ। ਧਰਨਾ ਲਗਵਾਏ ਜਾਣ ਸਬੰਧੀ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਬੰਧਤ ਪਰਿਵਾਰ ਤੇ ਸ਼ਿਕਾਇਤਕਰਤਾ ਦਾ ਹੈ, ਉਨ੍ਹਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All