
ਪਿੰਡ ਜਹਾਂਗੀਰ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਸਿੰਘ ਜਹਾਂਗੀਰ। -ਫੋਟੋ: ਰਿਸ਼ੀ
ਪੱਤਰ ਪ੍ਰੇਰਕ
ਸ਼ੇਰਪੁਰ, 23 ਮਾਰਚ
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਅੱਜ ਪਿੰਡ ਜਹਾਂਗੀਰ ਵਿੱਚ ਡੈਲੀਗੇਟ ਇਜਲਾਸ ਦੌਰਾਨ 17 ਮੈਂਬਰੀ ਬਲਾਕ ਕਮੇਟੀ ਧੂਰੀ ਦਾ ਗਠਿਨ ਕੀਤਾ ਗਿਆ, ਜਿਸ ਮਗਰੋਂ ਚੁਣੇ ਹੋਏ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਆਹੁਦੇਦਾਰਾਂ ਦੀ ਚੋਣ ਤਹਿਤ ਮੇਹਰ ਸਿੰਘ ਈਸਾਪੁਰ ਲੰਡਾ ਨੂੰ ਪ੍ਰਧਾਨ, ਦਲਵਾਰਾ ਸਿੰਘ ਫਰਵਾਹੀ ਨੂੰ ਸਕੱਤਰ ਚੁਣਿਆ ਗਿਆ। ਚੋਣ ਦੌਰਾਨ ਜਗਤਾਰ ਸਿੰਘ ਘਨੌਰ ਬਲਾਕ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਕਹੇਰੂ ਮੀਤ ਪ੍ਰਧਾਨ, ਹਰਦਿਆਲ ਸਿੰਘ ਕਾਤਰੋਂ ਵਿੱਤ ਸਕੱਤਰ, ਬੱਬਲਪ੍ਰੀਤ ਸਿੰਘ ਬਮਾਲ ਪ੍ਰੈਸ ਸਕੱਤਰ ਚੁਣੇ ਗਏ ਜਦੋਂ ਕਿ ਬਲਵੀਰ ਸਿੰਘ ਘਨੌਰੀ, ਸਰਬਜੀਤ ਸਿੰਘ ਘਨੌਰੀ, ਪ੍ਰਗਟ ਸਿੰਘ ਰਾਜੋਮਾਜਰਾ, ਨਿਰਮਲ ਸਿੰਘ, ਪ੍ਰਿਤਪਾਲ ਸਿੰਘ ਘਨੌਰ, ਜਗਦੀਸ਼ ਸਿੰਘ ਫਰਵਾਹੀ, ਪ੍ਰਗਟ ਸਿੰਘ ਜਹਾਂਗੀਰ, ਅਜਾਇਬ ਸਿੰਘ ਜਹਾਂਗੀਰ ਮੈਂਬਰ ਚੁਣੇ ਗਏ। ਡੈਲੀਗੇਟ ਇਜਲਾਸ ਤੋਂ ਪਹਿਲਾਂ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਪੰਜ ਦਹਾਕੇ ਪੁਰਾਣੇ ਜਥੇਬੰਦੀ ਦੇ ਜੁਝਾਰੂ ਇਤਿਹਾਸ ’ਤੇ ਵੀ ਚਾਨਣਾ ਪਾਇਆ।
ਉਨ੍ਹਾਂ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲਾਮਬੰਦੀ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ। ਕੇਕੇਯੂ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਭਵਿੱਖ ਵਿੱਚ ਨਹਿਰੀ ਪਾਣੀ ਲਈ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਅੱਗੇ ਲਗਾਏ ਜਾਣ ਵਾਲੇ ਸੰਭਾਵੀ ਪੱਕੇ ਮੋਰਚੇ ਲਈ ਇਲਾਕੇ ਵਿੱਚ ਜਥੇਬੰਦੀ ਦਾ ਪੱਕੇ ਪੈਰੀ ਹੋਣਾ ਲਾਜ਼ਮੀ ਹੈ ਤਾਂ ਕਿ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਸਕੇ। ਇਜਲਾਸ ਨੂੰ ਕੇਕੇਯੂ ਦੇ ਜ਼ਿਲ੍ਹਾ ਆਗੂ ਜੁਝਾਰ ਸਿੰਘ ਬਡਰੁੱਖਾਂ, ਰਣਧੀਰ ਸਿੰਘ ਧੀਰਾ ਅਤੇ ਨਹਿਰੀ ਪਾਣੀ ਪ੍ਰਾਪਤੀ ਜ਼ੋਨ ਮਾਲੇਰਕੋਟਲਾ ਦੇ ਆਗੂ ਪਰਮੇਲ ਸਿੰਘ ਨੇ ਸੰਬੋਧਨ ਕੀਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ