ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ , 10 ਜੁਲਾਈ
ਇਥੋਂ ਨੇੜਲੇ ਪਿੰਡ ਖੇੜੀ ਚੰਦਵਾਂ ਦੇ ਕਿਸਾਨ ਸੁਖਮਿੰਦਰ ਸਿੰਘ ਦੀਆਂ 6 ਮੱਝਾਂ ਡਰੇਨ ਵਿੱਚ ਵਗਦੇ ਮੀਂਹ ਦੇ ਪਾਣੀ ਵਿੱਚ ਡੁੱਬਕੇ ਮਰ ਗਈਆਂ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਪਿੰਡ ਦੇ ਨੇੜਿਓਂ ਲੰਘਦੇ ਸਰਹਿੰਦ ਚੋਏ ’ਤੇ ਲੈ ਕੇ ਗਿਆ ਸੀ। ਇਸੇ ਦੌਰਾਨ ਡਰੇਨ ਵਿੱਚ ਪਹੇ ’ਤੇ ਪੁਲ ਕੋਲ ਮੀਂਹ ਦੇ ਪਾਣੀ ਨਾਲ ਵੇਲ ਬੂਟੀ ਸੀ, ਜਿਸ ਵਿੱਚ ਉਸ ਦੀਆਂ ਮੱਝਾਂ ਫਸ ਗਈਆਂ ਅਤੇ ਦਮ ਘੁੱਟ ਕੇ 6 ਮੱਝਾਂ ਮਰ ਗਈਆਂ। ਪਿੰਡ ਦੇ ਵਿਅਕਤੀ ਜਗਸੀਰ ਸਿੰਘ ਨੇ ਦੱਸਿਆ ਕਿ ਕਿਸਾਨ ਦਾ ਕਈ ਲੱਖ ਦਾ ਨੁਕਸਾਨ ਹੋ ਗਿਆ ਹੈ।