ਮੈਡੀਕਲ ਕੈਂਪ ਵਿੱਚ 500 ਮਰੀਜ਼ਾਂ ਦੀ ਜਾਂਚ
ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਟਰੱਸਟ ਪਟਿਆਲਾ ਅਤੇ ਆਦਰਸ਼ ਐਜੂਕੇਸ਼ਨਲ ਸੁਸਾਇਟੀ, ਸ਼ੁਤਰਾਣਾ ਦੇ ਸਾਂਝੇ ਉਪਰਾਲੇ ਨਾਲ ਦੂਜਾ ਮੁਫ਼ਤ ਮਲਟੀ-ਸਪੈਸ਼ਲਟੀ ਮੈਡੀਕਲ ਚੈਕ ਅੱਪ ਕੈਂਪ ਲਾਇਆ ਗਿਆ। ਇਹ ਕੈਂਪ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ। ਟਰੱਸਟ...
ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਟਰੱਸਟ ਪਟਿਆਲਾ ਅਤੇ ਆਦਰਸ਼ ਐਜੂਕੇਸ਼ਨਲ ਸੁਸਾਇਟੀ, ਸ਼ੁਤਰਾਣਾ ਦੇ ਸਾਂਝੇ ਉਪਰਾਲੇ ਨਾਲ ਦੂਜਾ ਮੁਫ਼ਤ ਮਲਟੀ-ਸਪੈਸ਼ਲਟੀ ਮੈਡੀਕਲ ਚੈਕ ਅੱਪ ਕੈਂਪ ਲਾਇਆ ਗਿਆ। ਇਹ ਕੈਂਪ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ। ਟਰੱਸਟ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਸਵਾਗਤ ਕੀਤਾ। ਸਰਪੰਚ ਸੁਰੇਸ਼ ਕੁਮਾਰ ਸ਼ਰਮਾ, ਧਰਮੀ ਕਬੱਡੀ ਖਿਡਾਰੀ, ਕਰਮਜੀਤ ਨੂਰ (ਫਿਜ਼ੀਕਲ ਟਰੇਨਰ) ਅਤੇ ਮੋਹਿਤ ਕੁਮਾਰ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦੇਸ਼ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਪ੍ਰੇਰਿਤ ਕਰਦੀਆਂ ਹਨ। ਕੈਂਪ ’ਚ ਡਾ. ਅਮਨਦੀਪ ਗਰਗ, ਡਾ. ਸ਼ਿਮੋਨਾ ਗਰਗ, ਡਾ. ਕੇ ਐੱਸ ਗਰੋਵਰ, ਡਾ. ਸਿਮਰ ਸ਼ਰਮਾ, ਡਾ. ਅਸਦ, ਡਾ. ਸੋਨਾਲੀ ਅਤੇ ਡਾ. ਅੰਗਦ ਨੇ 500 ਮਰੀਜ਼ਾਂ ਦਾ ਚੈਕ ਅੱਪ ਕੀਤਾ। ਮਿਜ਼ਾ ਲੈਬ ਪ੍ਰਾਈਵੇਟ ਲਿਮਟਿਡ ਨੇ ਦਵਾਈਆਂ ਮੁਫ਼ਤ ਵੰਡੀਆਂ। ਲੈਕਚਰਾਰ ਨਰਿੰਦਰਪਾਲ ਸਿੰਘ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਡਾ. ਰਣਜੀਤ ਸਿੰਘ, ਸੱਤਪਾਲ ਸ਼ਰਮਾ, ਦੀਪਕ ਭਾਰਦਵਾਜ, ਡਾ. ਦੀਪਇੰਦਰ ਸਿੰਘ, ਗੁਰਤੇਜ ਸਿੰਘ, ਡਾ. ਕਰਨ, ਡਾ. ਮੋਹਿਤ, ਅਮਰਿੰਦਰ ਸਿੰਘ ਆਦਿ ਮੌਜੂਦ ਸਨ।

