DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਖਾਂ ਦੇ ਕੈਂਪ ਵਿੱਚ 340 ਜਣਿਆਂ ਦੀ ਜਾਂਚ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ ਪੀ ਓਬਰਾਏ ਵੱਲੋਂ ਸਥਾਨਕ ਸ੍ਰੀ ਦੁਰਗਾ ਸੇਵਾ ਦਲ ਲੰਗਰ ਭਵਨ ਸਿਵਲ ਹਸਪਤਾਲ ਦੇ ਪ੍ਰਧਾਨ ਅਰੂਪ ਸਿੰਗਲਾ ਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ 735ਵਾਂ ਅੱਖਾਂ ਦਾ ਜਾਂਚ ਕੈਂਪ ਲੰਗਰ ਭਵਨ ਸਿਵਲ...

  • fb
  • twitter
  • whatsapp
  • whatsapp
featured-img featured-img
ਕੈਂਪ ਦੌਰਾਨ ਪ੍ਰਬੰਧਕਾਂ ਨਾਲ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਪ੍ਰਕਾਸ਼ ਚੰਦ ਗਰਗ।
Advertisement

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ ਪੀ ਓਬਰਾਏ ਵੱਲੋਂ ਸਥਾਨਕ ਸ੍ਰੀ ਦੁਰਗਾ ਸੇਵਾ ਦਲ ਲੰਗਰ ਭਵਨ ਸਿਵਲ ਹਸਪਤਾਲ ਦੇ ਪ੍ਰਧਾਨ ਅਰੂਪ ਸਿੰਗਲਾ ਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ 735ਵਾਂ ਅੱਖਾਂ ਦਾ ਜਾਂਚ ਕੈਂਪ ਲੰਗਰ ਭਵਨ ਸਿਵਲ ਹਸਪਤਾਲ ਵਿੱਚ ਲਾਇਆ ਗਿਆ। ਕੈਂਪ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਕੀਤਾ ਗਿਆ ਜਦੋਂ ਕਿ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ ਚੰਦ ਗਰਗ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਅਤੇ 340 ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 60 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਗਏ। ਇਸ ਮੌਕੇ ਟਰੱਸਟ ਦੇ ਇਕਾਈ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਦਮਦਮੀ, ਖਜ਼ਾਨਚੀ ਕੁਲਵੰਤ ਸਿੰਘ ਬਾਜਵਾ, ਡਾ. ਸੁਖਦੀਪ ਕੌਰ, ਭੁਪਿੰਦਰ ਸਿੰਘ ਗਰੇਵਾਲ, ਸੁਖਵਿੰਦਰ ਸ਼ਰਮਾ ਤੇ ਸਤਨਾਮ ਸਿੰਘ ਪਟਿਆਲਾ ਹਾਜ਼ਰ ਸਨ। ਸੇਵਾ ਦਲ ਸੰਗਰੂਰ ਦੇ ਪ੍ਰਧਾਨ ਅਰੂਪ ਸਿੰਗਲਾ ਨੇ ਸਰਬੱਤ ਦਾ ਭਲਾ ਦੀ ਟੀਮ ਦਾ ਧੰਨਵਾਦ ਕੀਤਾ।

Advertisement
Advertisement
×