ਧੂਰੀ: ਅਗਰਵਾਲ ਪੀਰਖਾਨਾ ਟਰੱਸਟ ਧੂਰੀ ਵੱਲੋਂ ਖੁਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਅਗਰਵਾਲ ਪੀਰਖਾਨਾ ਟਰੱਸਟ ਦੇ ਮੁੱਖ ਸੇਵਾਦਾਰ ਵਿਜੇ ਬਾਬਾ ਦੀ ਅਗਵਾਈ ਹੇਠ ਗਰੀਨ ਸਿਟੀ ਵਿੱਚ ਲਗਾਇਆ ਗਿਆ। ਇਸ ਮੌਕੇ ਮਿੱਤਲ ਬਲੱਡ ਬੈਂਕ ਸੰਗਰੂਰ, ਨਿਊ ਕਪੋਲਾ ਬਲੱਡ ਬੈਂਕ ਜਗਰਾਉਂ, ਗੁਰੂ ਨਾਨਕ ਹਸਪਤਾਲ ਬਲੱਡ ਬੈਂਕ ਲੁਧਿਆਣਾ ਨੇ 150 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਵਿੱਚ ਖੂਨਦਾਨੀਆ ਨੂੰ ਸਨਮਾਨਿਤ ਕੀਤਾ ਗਿਆ। ਕੈਪ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਕਾਂਗਰਸੀ ਆਗੂ ਸੁਭਮ ਸ਼ਰਮਾ (ਸੂਭੀ) ਨੇ ਵੀ ਸ਼ਿਰਕਤ ਕੀਤੀ। -ਨਿੱਜੀ ਪੱਤਰ ਪ੍ਰੇਰਕ