ਸਿੱਧੂ ਮੂਸੇਵਾਲਾ ਨੂੰ ਯੂਟਿਊਬ ਡਾਇਮੰਡ ਪਲੇਅ ਬਟਨ ਐਵਾਰਡ : The Tribune India

ਸਿੱਧੂ ਮੂਸੇਵਾਲਾ ਨੂੰ ਯੂਟਿਊਬ ਡਾਇਮੰਡ ਪਲੇਅ ਬਟਨ ਐਵਾਰਡ

ਇਹ ਪ੍ਰਾਪਤੀ ਕਰਨ ਵਾਲਾ ਪਹਿਲਾ ਪੰਜਾਬੀ ਗਾਇਕ ਬਣਿਆ ਮਰਹੂਮ ਸਿੱਧੂ ਮੂਸੇਵਾਲਾ

ਸਿੱਧੂ ਮੂਸੇਵਾਲਾ ਨੂੰ ਯੂਟਿਊਬ ਡਾਇਮੰਡ ਪਲੇਅ ਬਟਨ ਐਵਾਰਡ

ਪੱਤਰ ਪ੍ਰੇਰਕ
ਮਾਨਸਾ, 22 ਸਤੰਬਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਪੌਣੇ ਚਾਰ ਮਹੀਨਿਆਂ ਬਾਅਦ ਯੂਟਿਊਬ ਨੇ ਗਾਇਕ ਨੂੰ ‘ਡਾਇਮੰਡ ਪਲੇਅ ਬਟਨ’ ਐਵਾਰਡ ਦਿੱਤਾ ਹੈ। ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਪਹਿਲੇ ਪੰਜਾਬੀ ਗਾਇਕ ਹਨ। ਮੂਸੇਵਾਲਾ ਨੂੰ ਯੂਟਿਊਬ ਪਲੇਟਫਾਰਮ ’ਤੇ ਇਕ ਕਰੋੜ ਤੋਂ ਵੱਧ ਚਾਹੁੰਣ ਵਾਲੇ ਮਿਲਣ ’ਤੇ ਯੂਟਿਊਬ ਤੋਂ ‘ਡਾਇਮੰਡ ਪਲੇਅ ਬਟਨ’ ਪ੍ਰਾਪਤ ਹੋਇਆ ਹੈ। ਉਸ ਦੇ ਯੂਟਿਊਬ ਚੈਨਲ ਦੇ ਇਸ ਵੇਲੇ 1 ਕਰੋੜ 69 ਲੱਖ ਪ੍ਰਸ਼ੰਸਕ ਹਨ। ਜਾਣਕਾਰੀ ਅਨੁਸਾਰ ‘ਡਾਇਮੰਡ ਪਲੇਅ ਬਟਨ’ ਇੱਕ ਯੂਟਿਊਬ ਸਿਰਜਣਹਾਰ ਐਵਾਰਡ ਹੈ, ਜੋ ਉਨ੍ਹਾਂ ਚੈਨਲਾਂ ਨੂੰ ਦਿੱਤਾ ਜਾਂਦਾ ਹੈ, ਜੋ ਵੀਡੀਓ ਅਪਲੋਡਿੰਗ ਪਲੇਟਫਾਰਮ ਦੁਆਰਾ 10 ਮਿਲੀਅਨ ਗਾਹਕਾਂ ਤੱਕ ਪਹੁੰਚ ਕਰਦੇ ਹਨ ਜਾਂ ਇਸ ਨੂੰ ਪਾਰ ਕਰਦੇ ਹਨ। ਇਸ ਦਾ ਉਦੇਸ਼ ਇਸ ਦੇ ਸਭ ਤੋਂ ਪ੍ਰਸਿੱਧ ਚੈਨਲਾਂ ਨੂੰ ਪਛਾਣਨਾ ਹੈ। ਇਸ ਪੰਜਾਬੀ ਗਾਇਕ ਨੇ ਆਪਣੇ 5 ਸਾਲ ਦੇ ਮਿਊਜ਼ਿਕ ਕਰੀਅਰ ’ਚ ਇੰਡਸਟਰੀ ਨੂੰ ਦਮਦਾਰ ਗੀਤ ਦਿੱਤੇ ਹਨ।

ਮੂਸੇਵਾਲਾ ਦੇ ਪਿਤਾ ਦੀ ਸਿਹਤ ’ਚ ਸੁਧਾਰ

ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕ ਨੂੰ ਇਹ ਐਵਾਰਡ ਮਿਲਣ ’ਤੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਵੀ ਦੱਸ ਦਿੱਤਾ ਗਿਆ ਹੈ, ਜੋ ਇਸ ਵੇਲੇ ਪੀਜੀਆਈ ਵਿੱਚ ਦਾਖ਼ਲ ਹਨ, ਜਿਨ੍ਹਾਂ ਨੇ ਪੁੱਤ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਲਕੌਰ ਸਿੰਘ ਦੇ ਬੀਤੀ ਸ਼ਾਮ ਤਿੰਨ ਸਟੰਟ ਪਾਏ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਹੁਣ ਬਿਲਕੁਲ ਠੀਕ ਹੈ। ਅਗਲੇ ਇੱਕ-ਦੋ ਦਿਨਾਂ ਤੱਕ ਉਹ ਡਾਕਟਰਾਂ ਦੀ ਸਲਾਹ ਨਾਲ ਪਿੰਡ ਮੂਸਾ ਆ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All