DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

VIP ਡਿਊਟੀ 'ਚ ਰੁੱਝੀ ਪੁਲੀਸ ! ਨਸ਼ੇ ਦੀ ਹਾਲਤ 'ਚ ਨੌਜਵਾਨ ਸੜਕ 'ਤੇ ਘੰਟਿਆਂ ਤੱਕ ਤੜਫਦਾ ਰਿਹਾ

ਸਥਾਨਕ ਪੱਤਰਕਾਰ ਨੇ 108 ਐਂਬੂਲੈਂਸ ਬੁਲਾ ਕੇ ਹਸਪਤਾਲ ਪਹੁੰਚਾਇਆ

  • fb
  • twitter
  • whatsapp
  • whatsapp
featured-img featured-img
ਸੜਕ ਤੇ ਨਸ਼ੇ ਦਾ ਹਾਲਤ ਵਿੱਚ ਬੇਸੁੱਧ ਪਿਆ ਨੌਜਵਾਨ।
Advertisement

ਸਥਾਨਕ ਵਾਲਮੀਕਿ ਚੌਂਕ (Valmiki Chowk) ਨੇੜੇ ਨਗਰ ਕੌਂਸਲ ਦਫ਼ਤਰ ਸਾਹਮਣੇ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਬੇਹੋਸ਼ ਹੋ ਕੇ ਸੜਕ 'ਤੇ ਲਗਪਗ ਤਿੰਨ ਘੰਟੇ ਤੱਕ ਪਿਆ ਤੜਫਦਾ ਰਿਹਾ, ਪਰ ਉਸ ਦੀ ਮਦਦ ਲਈ ਕੋਈ ਵੀ ਅੱਗੇ ਨਾ ਆਇਆ।

ਜਾਣਕਾਰੀ ਮੁਤਾਬਕ ਅੱਜ ਸ਼ਹਿਰ ਵਿੱਚ ਪੰਜਾਬ ਦੇ ਗਵਰਨਰ ਦੇ ਦੌਰੇ ਕਾਰਨ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਅਤੇ ਸੁਰੱਖਿਆ ਦਸਤਿਆਂ ਦੀ ਤੈਨਾਤੀ ਕੀਤੀ ਗਈ ਸੀ। ਇਸ ਦੇ ਬਾਵਜੂਦ ਕਈ ਪੁਲੀਸ ਵਾਹਨ ਅਤੇ ਅਧਿਕਾਰੀ ਉਸ ਬੇਹੋਸ਼ ਨੌਜਵਾਨ ਦੇ ਕੋਲੋਂ ਲੰਘਦੇ ਰਹੇ, ਪਰ ਕਿਸੇ ਨੇ ਵੀ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾਈ।

Advertisement

108 ਐਂਬੂਲੈਂਸ ਦੇ ਕਰਮਚਾਰੀ ਨੌਜਵਾਨ ਨੂੰ ਚੁੱਕ ਕੇ ਲਿਜਾਂਦੇ ਹੋਏ।
108 ਐਂਬੂਲੈਂਸ ਦੇ ਕਰਮਚਾਰੀ ਨੌਜਵਾਨ ਨੂੰ ਚੁੱਕ ਕੇ ਲਿਜਾਂਦੇ ਹੋਏ।

ਚਸ਼ਮਦੀਦਾਂ ਅਨੁਸਾਰ ਸਥਾਨਕ ਲੋਕਾਂ ਵੱਲੋਂ ਮਦਦ ਲਈ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਜਵਾਬ ਨਹੀਂ ਮਿਲਿਆ। ਕੁਝ ਅਧਿਕਾਰੀਆਂ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਗਵਰਨਰ ਦੇ ਦੌਰੇ ਕਾਰਨ ਪੁਲੀਸ ਵੀਆਈਪੀ ਡਿਊਟੀ ਵਿੱਚ ਮਸ਼ਰੂਫ ਹੈ।

Advertisement

ਇਸ ਦੌਰਾਨ ਕੋਈ ਕਾਰਵਾਈ ਨਾ ਹੁੰਦੀ ਦੇਖ ਇੱਕ ਸਥਾਨਕ ਪੱਤਰਕਾਰ ਨੇ 108 ਐਂਬੂਲੈਂਸ ਸੇਵਾ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਕਰੀਬ ਢਾਈ ਤੋਂ ਤਿੰਨ ਘੰਟਿਆਂ ਤੋਂ ਬੇਹੋਸ਼ ਪਏ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

Advertisement
×