ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਿੰਡ ਡਿਆਲ ਦੇ ਨੌਜਵਾਨ ਦੀ ਭੇਤ-ਭਰੀ ਹਾਲਤ ’ਚ ਹੱਤਿਆ

ਪੱਤਰ ਪ੍ਰੇਰਕ ਤਰਨ ਤਾਰਨ, 21 ਮਈ ਇਲਾਕੇ ਦੇ ਪਿੰਡ ਡਿਆਲ ਦੇ ਵਾਸੀ ਨੌਜਵਾਨ ਰੌਬਿਨ ਸਿੰਘ (18) ਪੁੱਤਰ ਸੁਖਦੇਵ ਸਿੰਘ ਦੀ ਭੇਤਭਰੀ ਹਾਲਾਤ ’ਚ ਹੱਤਿਆ ਕਰ ਦਿੱਤੀ ਗਈ| ਉਸ ਦੀ ਲਾਸ਼ ਲੰਘੇ ਦਿਨ ਪਿੰਡ ਵਲੀਪੁਰ ਦੀਆਂ ਮੜ੍ਹੀਆਂ ਨੇੜੇ ਸੂਏ ਕੋਲੋਂ ਝਾੜੀਆਂ...
ਰੌਬਿਨ ਸਿੰਘ
Advertisement

ਪੱਤਰ ਪ੍ਰੇਰਕ

ਤਰਨ ਤਾਰਨ, 21 ਮਈ

Advertisement

ਇਲਾਕੇ ਦੇ ਪਿੰਡ ਡਿਆਲ ਦੇ ਵਾਸੀ ਨੌਜਵਾਨ ਰੌਬਿਨ ਸਿੰਘ (18) ਪੁੱਤਰ ਸੁਖਦੇਵ ਸਿੰਘ ਦੀ ਭੇਤਭਰੀ ਹਾਲਾਤ ’ਚ ਹੱਤਿਆ ਕਰ ਦਿੱਤੀ ਗਈ| ਉਸ ਦੀ ਲਾਸ਼ ਲੰਘੇ ਦਿਨ ਪਿੰਡ ਵਲੀਪੁਰ ਦੀਆਂ ਮੜ੍ਹੀਆਂ ਨੇੜੇ ਸੂਏ ਕੋਲੋਂ ਝਾੜੀਆਂ ’ਚੋਂ ਮਿਲੀ ਹੈ| ਮ੍ਰਿਤਕ ਰੌਬਿਨ ਦੀ ਮਾਤਾ ਜਸਬੀਰ ਕੌਰ ਦੇ ਬਿਆਨ ’ਤੇ ਥਾਣਾ ਸਦਰ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਥਾਣਾ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ’ਚੋਂ ਡਿਆਲ ਪਿੰਡ ਦੇ ਹੀ ਵਾਸੀ ਲਵਜੀਤ ਸਿੰਘ ਪੁੱਤਰ ਸਾਹਿਬ ਸਿੰਘ ਤੇ ਲਵਜੀਤ ਸਿੰਘ ਪੁੱਤਰ ਸਕੱਤਰ ਸਿੰਘ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਹੱਤਿਆ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ| ਜਸਬੀਰ ਕੌਰ ਮੁਤਾਬਕ ਮੁਲਜ਼ਮ 19 ਮਈ ਸ਼ਾਮ ਨੂੰ ਰੌਬਿਨ ਸਿੰਘ ਨੂੰ ਆਪਣੇ ਨਾਲ ਲੈ ਕੇ ਗਏ ਤੇ ਸੱਟਾਂ ਮਾਰ ਕੇ ਉਸ ਨੂੰ ਮਾਰ ਦਿੱਤਾ।

Advertisement