Advertisement
ਹਤਿੰਦਰ ਮਹਿਤਾ
ਜਲੰਧਰ, 28 ਜੂਨ
Advertisement
ਇੱਥੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ (28) ਵਜੋਂ ਹੋਈ ਹੈ, ਜੋ ਸੂਫੀ ਪਿੰਡ ਦਾ ਰਹਿਣ ਵਾਲਾ ਸੀ। ਨੌਜਵਾਨ ਦੀ ਲਾਸ਼ ਪਿੰਡ ਖੁਸਰੋਪੁਰ ਨੇੜੇ ਖੇਤਾਂ ’ਚੋਂ ਬਰਾਮਦ ਹੋਈ ਹੈ। ਪੁਲੀਸ ਨੇ ਮ੍ਰਿਤਕ ਦੇ ਦੋਸਤ ਤੇ ਇੱਕ ਡਰੱਗ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਦਰ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਮਨਜੀਤ ਰਾਮ ਦੇ ਅਨੁਸਾਰ ਪੋਸਟਮਾਰਟਮ ਵਿੱਚ ਪੁਸ਼ਟੀ ਹੋਈ ਹੈ ਕਿ ਸੁਨੀਲ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਮ੍ਰਿਤਕ ਦੇ ਭਰਾ ਅਜੈ ਕੁਮਾਰ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁੱਛ-ਪੜਤਾਲ ਦੌਰਾਨ ਸੁਨੀਲ ਦੇ ਦੋਸਤ ਨੀਰਜ ਕੁਮਾਰ ਨੇ ਮੰਨਿਆ ਕਿ ਦੋਵਾਂ ਨੇ ਸਥਾਨਕ ਤਸਕਰ, ਹਰਮਨ ਕੋਲੋਂ ਨਸ਼ਾ ਖ਼ਰੀਦਿਆ ਸੀ। ਦੋਵੇਂ ਨਸ਼ਾ ਕਰਨ ਲਈ ਇੱਕ ਖੇਤ ਵਿੱਚ ਗਏ ਸਨ, ਜਿੱਥੇ ਸੁਨੀਲ ਡਿੱਗ ਪਿਆ ਅਤੇ ਉਸਦੀ ਮੌਤ ਹੋ ਗਈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦੇ ਰਿਮਾਂਡ ’ਤੇ ਭੇਜਿਆ ਗਿਆ ਹੈ।
Advertisement
×