DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਆਹ ਸਮਾਗਮ ਦੌਰਾਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਆਰੰਭੀ

  • fb
  • twitter
  • whatsapp
  • whatsapp
featured-img featured-img
ਮ੍ਰਿਤਕ ਨੌਜਵਾਨ ਤਰਨਜੀਤ ਸਿੰਘ ਦੀ ਫਾਈਲ ਫੋਟੋ।
Advertisement

ਇਥੋਂ ਦੇ ਮੈਰਿਜ ਪੈਲੇਸ ਵਿੱਚ ਬੀਤੀ ਰਾਤ ਵਿਆਹ ਦੌਰਾਨ ਗੋਲੀ ਚੱਲਣ ਕਾਰਨ 21 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਥਾਣਾ ਬਲਾਚੌਰ ਦੇ ਡੀ ਐੱਸ ਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪੁਲੀਸ ਕੋਲ ਬਲਦੇਵ ਸਿੰਘ ਵਾਸੀ ਸੜੋਆ ਥਾਣਾ ਪੋਜੇਵਾਲ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪੋਤਾ ਤਰਨਜੀਤ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਲਾੜੀ ਨੂੰ ਜੈ ਮਾਲਾ ਦੀ ਰਸਮ ਲਈ ਸਟੇਜ ਉਤੇ ਛੱਡ ਕੇ ਪਾਰਕਿੰਗ ਵਿੱਚ ਖੜ੍ਹੀ ਆਪਣੀ ਕਾਰ ਵਿੱਚੋਂ ਸਾਮਾਨ ਲੈਣ ਗਿਆ ਸੀ ਤਾਂ ਪੈਲੇਸ ਦੇ ਦਫਤਰ ਦੇ ਬਾਹਰਲੇ ਪਾਸੇ ਗੇਟ ਕੋਲ ਮੁਲਜ਼ਮ ਹੈਵਨ ਚੌਧਰੀ ਵਾਸੀ ਪਿੰਡ ਧੱਕਤਾਣਾ ਥਾਣਾ ਬਲਾਚੌਰ ਅਤੇ ਜਗਦੀਸ਼ ਉਰਫ ਜੋਨੀ ਵਾਸੀ ਰੁਦਰਪੁਰ ਜ਼ਿਲ੍ਹਾ ਊਧਮ ਸਿੰਘ ਨਗਰ (ਉਤਰਾਖੰਡ) ਬੈਠੇ ਸਨ। ਹੈਵਨ ਚੌਧਰੀ ਨੇ ਤਰਨਜੀਤ ਨੂੰ ਆਪਣੇ ਕੋਲ ਬੁਲਾਇਆ ਅਤੇ ਤਰਨਜੀਤ ਨੂੰ ਗਾਲਾਂ ਕੱਢਣ ਲੱਗਿਆ।

ਇਸ ਦੌਰਾਨ ਹੈਵਨ ਚੌਧਰੀ ਨੇ ਤਰਨਜੀਤ ਨੂੰ ਗੋਲੀ ਮਾਰੀ, ਜੋ ਉਸ ਦੇ ਢਿੱਡ ਵਿੱਚ ਲੱਗੀ, ਜਿਸ ਕਾਰਨ ਤਰਨਜੀਤ ਡਿੱਗ ਪਿਆ, ਜਦੋਂ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਨੂੰ ਮਿ੍ਤਕ ਕਰਾਰ ਦੇ ਦਿੱਤਾ। ਪੁਲੀਸ ਨੇ ਹੈਵਨ ਚੌਧਰੀ ਅਤੇ ਜਗਦੀਸ਼ ਉਰਫ ਜੋਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
×