ਜਰਮਨੀ ’ਚ ਨੌਜਵਾਨ ਦੀ ਡੁੱਬ ਕੇ ਮੌਤ
ਪਿੰਡ ਬੁੱਢਾ-ਥੇਹ ਦੇ ਨੌਜਵਾਨ ਦੀ ਜਰਮਨੀ ਵਿਖੇ ਝੀਲ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀ ਪੁੱਤਰ ਦੀ ਮ੍ਰਿਤਕ ਦੇਹ...
Advertisement
ਪਿੰਡ ਬੁੱਢਾ-ਥੇਹ ਦੇ ਨੌਜਵਾਨ ਦੀ ਜਰਮਨੀ ਵਿਖੇ ਝੀਲ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁੱਢਾ-ਥੇਹ ਦਾ ਨੌਜਵਾਨ ਹਰਸ਼ਪ੍ਰੀਤ ਸਿੰਘ (17) ਕਰੀਬ ਇਕ ਸਾਲ ਪਹਿਲਾਂ ਆਪਣੇ ਪਿਤਾ ਕੁਲਦੀਪ ਸਿੰਘ ਢਿੱਲੋਂ ਨੂੰ ਮਿਲਣ ਜਰਮਨੀ ਗਿਆ ਸੀ। ਉਸ ਦਾ ਪਿਤਾ ਕਰੀਬ 7 ਸਾਲ ਤੋਂ ਜਰਮਨੀ ਵਿੱਚ ਕੰਮ ਕਰ ਰਿਹਾ ਹੈ। 30 ਜੂਨ ਦੀ ਸ਼ਾਮ ਨੂੰ ਹਰਸ਼ ਆਪਣੇ ਦੋਸਤਾਂ ਨਾਲ ਝੀਲ ’ਤੇ ਘੁੰਮਣ ਗਿਆ ਸੀ ਜਿੱਥੇ ਨਹਾਉਂਦੇ ਸਮੇਂ ਡੁੱਬਣ ਨਾਲ ਉਸ ਦੀ ਮੌਤ ਹੋ ਗਈ।
Advertisement
Advertisement
×

