ਪ੍ਰੇਮਿਕਾ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਖ਼ੁਦਕੁਸ਼ੀ
ਪਿੰਡ ਮਹਿਮੂਦਪੁਰਾ ਦੀ ਗੋਲਡਨ ਸਿਟੀ ਕਲੋਨੀ ਵਿੱਚ ਨੌਜਵਾਨ ਨੇ ਆਪਣੀ ਪ੍ਰੇਮਿਕਾ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਿਖਿਲ (19) ਵਜੋਂ ਹੋਈ ਹੈ। ਉਸ ਦੀ ਮਾਤਾ ਗੀਤਾ ਨੇ ਦੱਸਿਆ ਕਿ ਨਿਖਿਲ ਨੇ ਘਰ ਦੀ...
ਪਿੰਡ ਮਹਿਮੂਦਪੁਰਾ ਦੀ ਗੋਲਡਨ ਸਿਟੀ ਕਲੋਨੀ ਵਿੱਚ ਨੌਜਵਾਨ ਨੇ ਆਪਣੀ ਪ੍ਰੇਮਿਕਾ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਿਖਿਲ (19) ਵਜੋਂ ਹੋਈ ਹੈ। ਉਸ ਦੀ ਮਾਤਾ ਗੀਤਾ ਨੇ ਦੱਸਿਆ ਕਿ ਨਿਖਿਲ ਨੇ ਘਰ ਦੀ ਪਹਿਲੀ ਮੰਜ਼ਿਲ ’ਤੇ ਬਣੇ ਆਪਣੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵੱਲੋਂ ਆਪਣੇ ਤੌਰ ’ਤੇ ਪੜਤਾਲ ਕਰਨ ’ਤੇ ਪਤਾ ਲੱੱਗਾ ਕਿ ਨਿਖਿਲ ਲੜਕੀ ਨਾਲ ਪਿਆਰ ਕਰਦਾ ਸੀ। ਇਸੇ ਚੱਕਰ ਵਿੱਚ ਹੀ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਨਿਖਿਲ ਦੀਆਂ ਦੋ ਕਾਪੀਆਂ ਅਤੇ ਉਸ ਦਾ ਮੋਬਾਈਲ ਫੋਨ ਪੁਲੀਸ ਨੂੰ ਸੌਂਪ ਦਿੱਤਾ ਹੈ। ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਕਪੂਰਥਲਾ (ਪੱਤਰ ਪ੍ਰੇਰਕ): ਥਾਣਾ ਢਿੱਲਵਾਂ ਦੇ ਪਿੰਡ ਚਕੋਕੀ ਵਿੱਚ ਦੇਰ ਰਾਤ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਮਸ਼ੇਰ ਸਿੰਘ ਪੁੱਤਰ ਜਗੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਾ ਕੀਤਾ ਅਤੇ ਉਸ ਦੇ ਸਾਥੀ ਉਸ ਨੂੰ ਹੋਸ਼ ’ਚ ਲਿਆਉਣ ਲਈ ਕੁੱਟਦੇ ਰਹੇ ਪਰ ਉਹ ਹੋਸ਼ ’ਚ ਨਹੀਂ ਆਇਆ। ਇਸ ਮਗਰੋਂ ਉਹ ਉਸ ਨੂੰ ਰਾਤ ਨੂੰ ਘਰ ਛੱਡ ਕੇ ਚਲੇ ਗਏ। ਉਹ ਪੂਰੀ ਤਰ੍ਹਾਂ ਬੇਸੁੱਧ ਸੀ। ਇਸ ਮਗਰੋਂ ਉਨ੍ਹਾਂ ਵੱਲੋਂ ਸ਼ਮਸ਼ੇਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਢਿੱਲਵਾਂ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੀ ਦੇਹ ਕਪੂਰਥਲਾ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ।

