World Tour On Tractor: ਟਰੈਕਟਰ ’ਤੇ ਦੁਨੀਆ ਘੁੰਮਣ ਨਿਕਲਿਆ ਰੌਕੀ ਜਗਰਾਉਂ ਪੁੱਜਿਆ
ਕਿਸਾਨੀ ਖੇਤਰ ਲਈ ਆਧੁਨਿਕ ਖੇਤੀ ਸੰਦ ਬਣਾਉਣ ਵਾਲੀ ਨਿਊ ਹੌਲੈਂਡ ਕੰਪਨੀ ਦੇ 3630 ਸੁਪਰ ਪਲੱਸ ਟਰੈਕਟਰ ’ਤੇ ਸਵਾਰ ਹੋ ਕੇ ਦੁਨੀਆ ਦੀ ਸੈਰ ਕਰਨ ਦੇ ਮਕਸਦ ਨਾਲ ਨਿਕਲਿਆ ਹਰਿਆਣਾ ਦੇ ਸੋਨੀਪਤ ਦਾ ਨੌਜਵਾਨ ਰੌਕੀ ਅੱਜ ਜਗਰਾਉਂ ਸਥਿਤ ਨਿਊ ਹੌਲੈਂਡ ਦੀ...
ਕਿਸਾਨੀ ਖੇਤਰ ਲਈ ਆਧੁਨਿਕ ਖੇਤੀ ਸੰਦ ਬਣਾਉਣ ਵਾਲੀ ਨਿਊ ਹੌਲੈਂਡ ਕੰਪਨੀ ਦੇ 3630 ਸੁਪਰ ਪਲੱਸ ਟਰੈਕਟਰ ’ਤੇ ਸਵਾਰ ਹੋ ਕੇ ਦੁਨੀਆ ਦੀ ਸੈਰ ਕਰਨ ਦੇ ਮਕਸਦ ਨਾਲ ਨਿਕਲਿਆ ਹਰਿਆਣਾ ਦੇ ਸੋਨੀਪਤ ਦਾ ਨੌਜਵਾਨ ਰੌਕੀ ਅੱਜ ਜਗਰਾਉਂ ਸਥਿਤ ਨਿਊ ਹੌਲੈਂਡ ਦੀ ਏਜੰਸੀ ਸਟਾਰ ਆਟੋ ਪੁੱਜਿਆ। ਇੱਥੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਨੇ ਉਸ ਦਾ ਸਵਾਗਤ ਕੀਤਾ।
ਰੌਕੀ ਨੇ ਦੱਸਿਆ ਕਿ ਉਸ ਨੇ ਟਰੈਕਟਰ ਨੂੰ ਇਸ ਤਰ੍ਹਾਂ ਤਿਆਰ ਕਰਵਾਇਆ ਹੈ ਕਿ ਇਸ ਉੱਪਰ ਪੱਕੇ ਲੋਹੇ ਦੀ ਛੱਤ ਬਣਾਈ ਗਈ ਹੈ, ਜਿਸ ਹੇਠ ਤਿੰਨ ਵਿਅਕਤੀ ਆਰਾਮ ਕਰ ਸਕਦੇ ਹਨ। ਟਰੈਕਟਰ ਦੇ ਪਿਛਲੇ ਹਿੱਸੇ ਵਿੱਚ ਰਸੋਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਸ ਅਨੁਸਾਰ ਉਹ ਆਪਣੀ ਜੀਵਨ ਸਾਥਣ ਅਤੇ ਛੇ ਸਾਲ ਦੇ ਬੱਚੇ ਨਾਲ ਮਨਾਲੀ, ਲੇਹ-ਲੱਦਾਖ, ਚਾਰ ਧਾਮ ਯਾਤਰਾ, ਕੈਲਾਸ਼ ਪਰਬਤ, ਮੱਧ ਪ੍ਰਦੇਸ਼ ਅਤੇ ਨੇਪਾਲ ਦੀ ਯਾਤਰਾ ਕਰ ਚੁੱਕਾ ਹੈ।
ਰੌਕੀ ਨੇ ਕਿਹਾ ਕਿ ਉਹ ਕਿਸਾਨ ਦਾ ਪੁੱਤਰ ਹੈ ਅਤੇ ਬਚਪਨ ਤੋਂ ਹੀ ਉਨ੍ਹਾਂ ਦੇ ਘਰ ਨਿਊ ਹੌਲੈਂਡ ਕੰਪਨੀ ਦੇ ਖੇਤੀ ਸੰਦ ਹਨ। ਇਸ ਯਾਤਰਾ ਦਾ ਮੁੱਖ ਮਕਸਦ ਲੋਕਾਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਦੁਨੀਆ ਘੁੰਮਣ ਲਈ ਸਿਰਫ਼ ਕਾਰਾਂ ਦੀ ਲੋੜ ਨਹੀਂ ਹੁੰਦੀ, ਸਗੋਂ ਟਰੈਕਟਰ ਉੱਤੇ ਵੀ ਸਫ਼ਰ ਕੀਤਾ ਜਾ ਸਕਦਾ ਹੈ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨ ਮਗਰੋਂ ਹੁਣ ਉਹ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਅੰਮ੍ਰਿਤਸਰ ਜਾ ਰਿਹਾ ਹੈ। ਏਜੰਸੀ ਪੁੱਜਣ ’ਤੇ ਕੰਪਨੀ ਦੇ ਟੀ ਏ ਅਮਨ ਸੈਣੀ, ਸਟਾਰ ਆਟੋ ਦੇ ਮੈਨੇਜਿੰਗ ਡਾਇਰੈਕਟਰ ਅੰਮ੍ਰਿਤ ਸਿੰਘ ਥਿੰਦ, ਸੀਨੀਅਰ ਮੈਨੇਜਰ ਅਵਜਿੰਦਰ ਸਿੰਘ ਅਤੇ ਚਰਨਜੀਤ ਸਿੰਘ ਢਿੱਲੋਂ ਨੇ ਰੌਕੀ ਦਾ ਸਨਮਾਨ ਕੀਤਾ।

