DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟਰੱਕ ਦੀ ਟੱਕਰ ਕਾਰਨ ਔਰਤ ਹਲਾਕ, ਸੱਸ ਜ਼ਖ਼ਮੀ

ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਸਥਿਤ ਪਿੰਡ ਫੱਗੂਵਾਲਾ ਦੇ ਕੱਟ ’ਤੇ ਟਰੱਕ ਦੀ ਟੱਕਰ ਕਾਰਨ ਸਕੂਟਰ ਸਵਾਰ ਔਰਤ ਦੀ ਮੌਤ ਤੇ ਉਸ ਦੀ ਸੱਸ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ। ਭਵਾਨੀਗੜ੍ਹ ਦੇ ਵਾਰਡ ਨੰਬਰ 12 ਦੀ...

  • fb
  • twitter
  • whatsapp
  • whatsapp
Advertisement

ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਸਥਿਤ ਪਿੰਡ ਫੱਗੂਵਾਲਾ ਦੇ ਕੱਟ ’ਤੇ ਟਰੱਕ ਦੀ ਟੱਕਰ ਕਾਰਨ ਸਕੂਟਰ ਸਵਾਰ ਔਰਤ ਦੀ ਮੌਤ ਤੇ ਉਸ ਦੀ ਸੱਸ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ।

ਭਵਾਨੀਗੜ੍ਹ ਦੇ ਵਾਰਡ ਨੰਬਰ 12 ਦੀ ਕੌਂਸਲਰ ਬਿੰਦਰੋ ਦੇਵੀ ਦੇ ਪਤੀ ਜੰਮੂ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਗਾਂਧੀ ਨਗਰ ਦੀਆਂ ਦੋ ਔਰਤਾਂ ਪਰਮਜੀਤ ਕੌਰ ਪੰਮੀ ਅਤੇ ਉਸ ਦੀ ਨੂੰਹ ਮਨਜੀਤ ਕੌਰ ਅੱਜ ਕਿਸੇ ਕੰਮ ਲਈ ਆਪਣੇ ਸਕੂਟਰ ’ਤੇ ਭਵਾਨੀਗੜ੍ਹ ਤੋਂ ਸੰਗਰੂਰ ਜਾ ਰਹੀਆਂ ਸਨ। ਉਹ ਜਦੋਂ ਪਿੰਡ ਫੱਗੂਵਾਲਾ ਵਿੱਚ ਹਾਈਵੇਅ ਵਿਚਕਾਰ ਬਣੇ ਕੱਟ ਨੇੜੇ ਪਹੁੰਚੀਆਂ ਤਾਂ ਇੱਥੇ ਇਨ੍ਹਾਂ ਦੇ ਸਕੂਟਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸਕੂਟਰ ਸਵਾਰ‌ ਦੋਵੇਂ ਸੱਸ ਅਤੇ ਨੂੰਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ ਤੇ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ। ਹਸਪਤਾਲ ਪਹੁੰਚ ਕੇ ਮਨਜੀਤ ਕੌਰ ਨੇ ਦਮ ਤੋੜ ਦਿੱਤਾ, ਜਦੋਂ ਕਿ ਪਰਮਜੀਤ ਕੌਰ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ ਹੈ।

Advertisement

ਤਸਕਰਾਂ ਦਾ ਪਿੱਛਾ ਕਰਦੀ ਪੁਲੀਸ ਦੀ ਕਾਰ ਕੰਧ ’ਚ ਵੱਜੀ

Advertisement

ਪਟਿਆਲਾ (ਖੇਤਰੀ ਪ੍ਰਤੀਨਿਧ): ਸ਼ੱਕੀ ਕਾਰ ਦਾ ਪਿੱਛਾ ਕਰਦਿਆਂ ਥਾਣਾ ਸਦਰ ਨਾਭਾ ਦੇ ਐੱਸ ਐੱਚ ਓ ਇੰਸਪੈਕਟਰ ਜਸਪ੍ਰੀਤ ਸਿੰਘ ਹਾਂਡਾ ਦੀ ਸਰਕਾਰੀ ਕਾਰ ਇੱਕ ਘਰ ਦੀ ਕੰਧ ਵਿੱਚ ਵੱਜੀ। ਇਸ ਦੌਰਾਨ ਥਾਣਾ ਮੁਖੀ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਤਸਕਰਾਂ ਦਾ ਪਿੱਛਾ ਕਰਦਿਆਂ ਜਦੋਂ ਉਹ ਪਿੰਡ ਧੰਗੇੜਾ ਵਿੱਚ ਪੁੱਜਿਆ ਤਾਂ ਸੜਕ ਪਾਰ ਕਰਦੇ ਸਮੇਂ ਕਾਰ ਬੇਕਾਬੂ ਹੋਣ ਕਾਰਨ ਉਸ ਦੀ ਸਰਕਾਰੀ ਸਕਾਰਪੀਓ ਇੱਕ ਘਰ ਦੀ ਕੰਧ ਵਿੱਚ ਵੱਜੀ ਅਤੇ ਕਾਰ ਸਵਾਰ ਵਿਅਕਤੀ ਫ਼ਰਾਰ ਹੋ ਗਏ। ਹਾਦਸੇ ਵਿੱਚ ਇੰਸਪੈਕਟਰ ਜਸਪ੍ਰੀਤ ਹਾਂਡਾ ਦੇ ਖੱਬੇ ਹੱਥ, ਬਾਂਹ ਅਤੇ ਮੱਥੇ ’ਤੇ ਸੱਟਾਂ ਲੱਗੀਆਂ। ਪੁਲੀਸ ਟੀਮ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਨਾਭਾ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ।

Advertisement
×