DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਔਰਤ ਨੇ ਪੁੱਤ ਸਣੇ ਨਹਿਰ ’ਚ ਛਾਲ ਮਾਰੀ

ਖੇਤਰ ਦੇ ਪਿੰਡ ਮਾਖਾ ਵਿੱਚ ਔਰਤ ਨੇ ਘਰੇਲੂ ਝਗੜੇ ਕਾਰਨ ਆਪਣੇ ਸੱਤ ਮਹੀਨੇ ਦੇ ਪੁੱਤਰ ਨਾਲ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਔਰਤ ਦੀ ਪਛਾਣ ਮਨਜਿੰਦਰ ਕੌਰ ਪਤਨੀ ਹਰਦੇਵ ਸਿੰਘ ਵਾਸੀ ਖੋਖਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਕੌਰ...

  • fb
  • twitter
  • whatsapp
  • whatsapp
featured-img featured-img
ਭਾਖੜਾ ਨਹਿਰ ਵਿੱਚ ਡੁੱਬੇ ਬੱਚੇ ਦੀ ਭਾਲ ਲਈ ਨਹਿਰ ’ਤੇ ਇਕੱਠੇ ਹੋਏ ਪਿੰਡ ਵਾਸੀ।
Advertisement

ਖੇਤਰ ਦੇ ਪਿੰਡ ਮਾਖਾ ਵਿੱਚ ਔਰਤ ਨੇ ਘਰੇਲੂ ਝਗੜੇ ਕਾਰਨ ਆਪਣੇ ਸੱਤ ਮਹੀਨੇ ਦੇ ਪੁੱਤਰ ਨਾਲ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਔਰਤ ਦੀ ਪਛਾਣ ਮਨਜਿੰਦਰ ਕੌਰ ਪਤਨੀ ਹਰਦੇਵ ਸਿੰਘ ਵਾਸੀ ਖੋਖਰ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਕੌਰ ਨੇ ਆਪਣੇ ਸੱਤ ਮਹੀਨੇ ਦੇ ਪੁੱਤਰ ਜਪਨੂਰ ਨਾਲ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਔਰਤ ਨੂੰ ਨਹਿਰ ਵਿੱਚੋਂ ਸੁਰੱਖਿਅਤ ਕੱਢ ਲਿਆ ਪਰ ਔਰਤ ਦਾ ਸੱਤ ਮਹੀਨੇ ਦਾ ਬੱਚਾ ਨਹਿਰ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਅਤੇ ਉਸ ਦੀ ਭਾਲ ਜਾਰੀ ਹੈ।

Advertisement

ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਚਾਰ ਧੀਆਂ ਤੋਂ ਬਾਅਦ ਇੱਕ ਪੁੱਤਰ ਹੋਇਆ ਸੀ। ਚਾਰ ਧੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਜੀ ਆਪਣੇ ਨਾਨਾ-ਨਾਨੀ ਕੋਲ ਰਹਿੰਦੀ ਹੈ। ਉਹ ਆਪਣੀਆਂ ਦੋ ਧੀਆਂ ਨੂੰ ਆਪਣੇ ਨਾਲ ਲੈ ਕੇ ਆਈ ਸੀ। ਉਸ ਨੇ ਉਨ੍ਹਾਂ ਨੂੰ ਕੁਝ ਦੂਰੀ ’ਤੇ ਛੱਡ ਦਿੱਤਾ ਅਤੇ ਆਪਣੇ ਸੱਤ ਮਹੀਨੇ ਦੇ ਪੁੱਤਰ ਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਦੋਵੇਂ ਕੁੜੀਆਂ ਰੌਲਾ ਪਾਉਣ ਲੱਗੀਆਂ ਅਤੇ ਆਸ-ਪਾਸ ਦੇ ਲੋਕਾਂ ਨੇ ਡੁੱਬਦੀ ਔਰਤ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ, ਜਦੋਂ ਕਿ ਤੇਜ਼ ਵਹਾਅ ਕਾਰਨ ਬੱਚਾ ਪਾਣੀ ਵਿੱਚ ਵਹਿ ਗਿਆ। ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਭਾਲ ਜਾਰੀ ਸੀ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ।

Advertisement

Advertisement
×