
ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ
ਪੁਲੀਸ ਵੱਲੋਂ ਇੱਕ ਔਰਤ ਨੂੰ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਪਿੰਡ ਮੀਰਪੁਰ ਕੋਲ ਮੌਜੂਦ ਸੀਆਈਏ ਸਟਾਫ ਸਰਹਿੰਦ ਦੀ ਟੀਮ ਵੱਲੋਂ ਨਸ਼ੀਲੇ ਪਦਾਰਥਾਂ ਦੇ ਸ਼ੱਕ ’ਚ ਔਰਤ ਪਰਮਜੀਤ ਕੌਰ ਉਰਫ ਪਰਵੀਨ ਨੂੰ ਰੋਕਿਆ ਤੇ ਮੌਕੇ ’ਤੇ ਪਹੁੰਚੇ ਥਾਣਾ ਖੇੜੀ ਨੌਧ ਸਿੰਘ ਦੇ ਸਬ-ਇੰਸਪੈਕਟਰ ਧਰਮਪਾਲ ਵੱਲੋਂ ਡੀਐੱਸਪੀ ਖਮਾਣੋਂ ਜਸਪਿੰਦਰ ਸਿੰਘ ਦੀ ਹਾਜ਼ਰੀ ’ਚ ਮਹਿਲਾ ਪੁਲੀਸ ਕਰਮਚਾਰੀ ਨੇ ਇਸ ਔਰਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਲਿਫਾਫ਼ੇ ’ਚੋਂ 1100 ਨਸ਼ੀਲੀਆਂ ਗੋਲੀਆਂ ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਖੇੜੀ ਨੌਧ ਸਿੰਘ ਦੀ ਪੁਲੀਸ ਵੱਲੋਂ ਪਰਮਜੀਤ ਕੌਰ ਉਰਫ ਪਰਵੀਨ ਵਾਸੀ ਮਾਸਟਰ ਕਾਲੋਨੀ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ