DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫ਼ਰੀਦਕੋਟ ’ਚ ਪਾਕਿਸਤਾਨੀ ISI ਲਈ ਜਾਸੂਸੀ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ, ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਦੋ ਫ਼ੌਜੀ ਵੀ ਨਾਮਜ਼ਦ

ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਵੱਡਾ ਖ਼ੁਲਾਸਾ; ਫ਼ਰਜ਼ੀ ਪਛਾਣ ਪੱਤਰ ਬਣਾ ਕੇ ਰਹਿ ਰਹੀ ਸੀ ਮੁਲਜ਼ਮ ਮਹਿਲਾ, ਫ਼ੌਜ ਦੀ ਗੁਪਤ ਜਾਣਕਾਰੀ ਪਾਕਿਸਤਾਨ ਭੇਜਣ ਦਾ ਦੋਸ਼

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਫ਼ਰੀਦਕੋਟ ਤੋਂ ਇੱਕ ਮਹਿਲਾ ਨੂੰ ਪਾਕਿਸਤਾਨੀ ਖ਼ਫੀਆ ਏਜੰਸੀ ਆਈ.ਐੱਸ.ਆਈ. (ISI) ਅਤੇ ਪਾਕਿਸਤਾਨੀ ਫ਼ੌਜ ਨੂੰ ਸੰਵੇਦਨਸ਼ੀਲ ਤੇ ਗੁਪਤ ਰੱਖਿਆ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਹੈ। ਇਸ ਮਾਮਲੇ ਸੰਬੰਧੀ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (SSOC) ਥਾਣੇ ਵਿਖੇ Official Secrets Act ਦੀਆਂ ਧਾਰਾਵਾਂ 3 ਅਤੇ 4 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਕੇਸ ਵਿੱਚ ਗ੍ਰਿਫ਼ਤਾਰ ਮਹਿਲਾ ਤੋਂ ਇਲਾਵਾ ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਭਾਰਤੀ ਫ਼ੌਜ ਦੇ ਦੋ ਜਵਾਨਾਂ ਨੂੰ ਵੀ ਸਹਿ-ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੀ ਗਈ ਮਹਿਲਾ ਦੀ ਪਛਾਣ ਗੁਰਨੂਰ ਸਿੱਧੂ ਵਜੋਂ ਹੋਈ ਹੈ, ਜੋ ਹਰਿੰਦਰਾ ਨਗਰ, ਫ਼ਰੀਦਕੋਟ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਹ ਅਸਲ ਵਿੱਚ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਹੈ ਅਤੇ ਫ਼ਰੀਦਕੋਟ ਵਿੱਚ ਰਿਹਾਇਸ਼ ਸਾਬਤ ਕਰਨ ਲਈ ਉਸ ਨੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ। ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਦੋ ਫ਼ੌਜੀ ਜਵਾਨਾਂ ਦੀ ਪਛਾਣ ਦਿਲਪ੍ਰੀਤ ਸਿੰਘ (ਵਾਸੀ ਪਿੰਡ ਖੁਖਰਾਣਾ, ਮੋਗਾ) ਅਤੇ ਰਾਜਬੀਰ ਸਿੰਘ (ਵਾਸੀ ਪਿੰਡ ਰਸੂਲਪੁਰ, ਤਰਨ ਤਾਰਨ) ਵਜੋਂ ਹੋਈ ਹੈ, ਜੋ ਇਸ ਸਮੇਂ ਸੰਵੇਦਨਸ਼ੀਲ ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਹਨ।

Advertisement

ਪੁਲੀਸ ਜਾਂਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਤਿੰਨਾਂ ਨੇ ਮਿਲ ਕੇ ਇੱਕ ਸੰਗਠਿਤ ਰੈਕੇਟ ਬਣਾਇਆ ਹੋਇਆ ਸੀ ਜਿਸ ਦੀ ਸਿੱਧੀ ਤਾਰ ਪਾਕਿਸਤਾਨੀ ਏਜੰਸੀਆਂ ਨਾਲ ਜੁੜੀ ਹੋਈ ਸੀ। ਫ਼ੌਜ ਵਿੱਚ ਆਪਣੀ ਤਾਇਨਾਤੀ ਦਾ ਫ਼ਾਇਦਾ ਉਠਾਉਂਦਿਆਂ ਦਿਲਪ੍ਰੀਤ ਸਿੰਘ ਅਤੇ ਰਾਜਬੀਰ ਸਿੰਘ ਭਾਰਤੀ ਮਿਲਟਰੀ ਸੈਕਟਰਾਂ ਅਤੇ ਛਾਉਣੀਆਂ ਦੀਆਂ ਖ਼ੁਫੀਆ ਰਿਪੋਰਟਾਂ, ਲੇਆਉਟ ਪਲਾਨ ਅਤੇ ਅਪਰੇਸ਼ਨਲ ਜਾਣਕਾਰੀ ਇਕੱਠੀ ਕਰਕੇ ਗੁਰਨੂਰ ਸਿੱਧੂ ਤੱਕ ਪਹੁੰਚਾਉਂਦੇ ਸਨ। ਮਹਿਲਾ ਮੁਲਜ਼ਮ ਮੋਬਾਈਲ ਫ਼ੋਨਾਂ, ਟੈਬਲੈੱਟ ਅਤੇ ਇੰਟਰਨੈੱਟ ਜ਼ਰੀਏ ਇਹ ਕਲਾਸੀਫਾਈਡ ਡਾਟਾ ਪਾਕਿਸਤਾਨੀ ਹੈਂਡਲਰਾਂ ਨੂੰ ਭੇਜਦੀ ਸੀ।

Advertisement

ਪੁਲੀਸ ਟੀਮ ਨੇ ਸੂਚਨਾ ਮਿਲਦਿਆਂ ਹੀ ਛਾਪੇਮਾਰੀ ਕਰਕੇ ਗੁਰਨੂਰ ਸਿੱਧੂ ਨੂੰ ਕਾਬੂ ਕਰ ਲਿਆ ਹੈ। ਇਸ ਨੈੱਟਵਰਕ ਦੀ ਡੂੰਘਾਈ ਨਾਲ ਤੜਤੜਾਹਟ ਕਰਨ ਅਤੇ ਹੁਣ ਤੱਕ ਲੀਕ ਹੋਏ ਫ਼ੌਜੀ ਡਾਟਾ ਦਾ ਪਤਾ ਲਗਾਉਣ ਲਈ ਉਸ ਨੂੰ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਇਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਵੱਲੋਂ ਇਹ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੀ ਫ਼ਰੀਦਕੋਟ ਮਿਲਟਰੀ ਸਟੇਸ਼ਨ ਨਾਲ ਜੁੜੀ ਕੋਈ ਸੰਵੇਦਨਸ਼ੀਲ ਜਾਣਕਾਰੀ ਵੀ ਲੀਕ ਹੋਈ ਹੈ ਜਾਂ ਨਹੀਂ।

Advertisement
×