DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ NH 911 ਤੋਂ ਗ੍ਰਿਫ਼ਤਾਰ ਕੀਤੇ ਫਾਜ਼ਿਲਕਾ ਦੇ ਦੋ ਵਿਅਕਤੀਆਂ ਦੇ ਪਾਕਿਸਤਾਨੀ ਹੈਂਡਲਰ ਨਾਲ ਜੁੜੇ ਤਾਰ

ਨੈਸ਼ਨਲ ਹਾਈਵੇਅ 911 'ਤੇ ਚਲਾਏ ਗਏ ਇੱਕ ਅਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਫਾਜ਼ਿਲਕਾ ਦੇ ਦੋ ਵਿਅਕਤੀ ਪਾਕਿਸਤਾਨ ਸਥਿਤ ਇੱਕ ਅਪਰਾਧਿਕ ਗਿਰੋਹ ਦੇ ਸੰਪਰਕ ਵਿੱਚ ਸਨ। ਬੁੱਧਵਾਰ ਨੂੰ ਹੋਈ ਪੁਲੀਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ। ਜਾਂਚ ਮੁਤਾਬਕ ਇਹ ਦੋਵੇਂ ਮੁਲਜ਼ਮ...

  • fb
  • twitter
  • whatsapp
  • whatsapp
featured-img featured-img
The suspects were arrested after a high-speed chase on NH 911
Advertisement

ਨੈਸ਼ਨਲ ਹਾਈਵੇਅ 911 'ਤੇ ਚਲਾਏ ਗਏ ਇੱਕ ਅਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਫਾਜ਼ਿਲਕਾ ਦੇ ਦੋ ਵਿਅਕਤੀ ਪਾਕਿਸਤਾਨ ਸਥਿਤ ਇੱਕ ਅਪਰਾਧਿਕ ਗਿਰੋਹ ਦੇ ਸੰਪਰਕ ਵਿੱਚ ਸਨ। ਬੁੱਧਵਾਰ ਨੂੰ ਹੋਈ ਪੁਲੀਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ। ਜਾਂਚ ਮੁਤਾਬਕ ਇਹ ਦੋਵੇਂ ਮੁਲਜ਼ਮ ਸਰਹੱਦ ਪਾਰ ਬੈਠੇ ਹੈਂਡਲਰ 'ਅਹਿਮਦ' ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਸਨ।

ਸ਼੍ਰੀ ਗੰਗਾਨਗਰ ਪੁਲੀਸ ਨੇ ਕਾਰ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਹੈਰੋਇਨ, ਅਫੀਮ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਅਤੇ ਰੌਬਿਨ ਸਿੰਘ ਵਜੋਂ ਹੋਈ ਹੈ, ਜੋ ਫਾਜ਼ਿਲਕਾ ਦੇ ਮਾਹਤਮ ਨਗਰ ਦੇ ਰਹਿਣ ਵਾਲੇ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਫੀਮ ਦਾ ਆਰਡਰ ਪਹਿਲੀ ਵਾਰ ਦਿੱਤਾ ਗਿਆ ਸੀ।

Advertisement

ਨਸ਼ਿਆਂ ਦੀ ਇਹ ਖੇਪ ਡਰੋਨ ਦੀ ਮਦਦ ਨਾਲ ਸੁੱਟੀ ਗਈ ਸੀ, ਜਿਸ ਨੂੰ ਇਨ੍ਹਾਂ ਵਿਅਕਤੀਆਂ ਨੇ ਆਪਣੇ ਸਥਾਨਕ ਸਾਥੀਆਂ ਨਾਲ ਮਿਲ ਕੇ ਚੁੱਕਿਆ ਸੀ।

Advertisement

ਸ਼੍ਰੀ ਗੰਗਾਨਗਰ ਦੇ ਏ ਐੱਸ ਪੀ ਰਘੁਵੀਰ ਸ਼ਰਮਾ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਮਿਲੀ ਸੀ ਕਿ ਪੰਜਾਬ ਦੇ ਦੋ ਨੌਜਵਾਨ ਨਸ਼ੀਲੇ ਪਦਾਰਥ ਲੈਣ ਲਈ ਕਾਰ ਵਿੱਚ ਆਏ ਹਨ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸਲੇਮਪੁਰਾ-ਬਾਜੂਵਾਲਾ ਰੋਡ 'ਤੇ ਨਾਕਾਬੰਦੀ ਕੀਤੀ ਗਈ।

ਜਦੋਂ ਸ਼ੱਕੀ ਕਾਰ ਸਮੇਜਾ ਕਸਬੇ ਵੱਲੋਂ ਆਈ ਤਾਂ ਇਹ ਏ ਐੱਸ ਆਈ ਵਿਨੋਦ ਕੁਮਾਰ ਦੀ ਬੋਲੈਰੋ ਗੱਡੀ ਨਾਲ ਟਕਰਾ ਗਈ। ਐੱਸ ਐੱਚ ਓ ਕ੍ਰਿਸ਼ਨ ਕੁਮਾਰ ਨੇ ਤੁਰੰਤ ਸਮੇਜਾ ਜਾਣ ਵਾਲੀ ਸੜਕ 'ਤੇ ਦੂਜੀ ਨਾਕਾਬੰਦੀ ਕਰਨ ਦੇ ਹੁਕਮ ਦਿੱਤੇ ਅਤੇ ਰਸਤੇ ਵਿੱਚ ਇੱਕ ਟਰੈਕਟਰ-ਟਰਾਲੀ ਅਤੇ ਇੱਕ ਜੇ ਸੀ ਬੀ ਮਸ਼ੀਨ ਖੜ੍ਹੀ ਕਰ ਦਿੱਤੀ।

ਜਦੋਂ ਮੁਲਜ਼ਮਾਂ ਨੇ ਦੂਜੀ ਨਾਕਾਬੰਦੀ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਨੇੜਲੇ ਖੇਤਾਂ ਵਿੱਚੋਂ ਉਨ੍ਹਾਂ ਨੂੰ ਕਾਬੂ ਕਰ ਲਿਆ। ਕਾਰ ਅਤੇ ਉਨ੍ਹਾਂ ਦੇ ਬੈਗਾਂ ਦੀ ਤਲਾਸ਼ੀ ਲੈਣ 'ਤੇ 1.494 ਕਿਲੋ ਹੈਰੋਇਨ, 990 ਗ੍ਰਾਮ ਅਫੀਮ, ਮੈਗਜ਼ੀਨਾਂ ਸਮੇਤ ਪੰਜ ਪਿਸਤੌਲ ਅਤੇ 74 ਜ਼ਿੰਦਾ ਕਾਰਤੂਸ ਬਰਾਮਦ ਹੋਏ।

Advertisement
×