ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 10 ਸਤੰਬਰ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੰਜੂ ਭਾਰਦਵਾਜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਦੀਪ ਸਿੰਘ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਕਰਵਾਏ ਪੁਰਸਕਾਰ ਸਮਾਰੋਹ ਦੌਰਾਨ ਡਿਜੀਟਲ ਸੁਰੱਖਿਆ ਚੇਤਨਾ ਅਤੇ ਵਿਦਿਆਰਥੀਆਂ ਦੀਆਂ ਪੋਸਟਰ ਮੇਕਿੰਗ ਮੁਕਾਬਲੇ ਦੀਆਂ ਪ੍ਰਾਪਤੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਇਵੈਂਟ ‘ਸਟੇਅ ਸੇਫ ਔਨਲਾਈਨ’ ਸਾਈਬਰ ਜਾਗਰੂਕਤਾ ਮੁਹਿੰਮ ਦੇ ਪੋਸਟਰ ਮੇਕਿੰਗ ਮੁਕਾਬਲੇ ਦੇ ਸਬੰਧ ਵਿਚ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਕੰਪਿਊਟਰ ਅਧਿਆਪਕਾਂ ਨੂੰ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਯੋਗਦਾਨ ਲਈ ਮਾਨਤਾ ਦਿੱਤੀ ਗਈ।
ਛੇਵੀਂ ਤੋਂ ਅੱਠਵੀਂ ਕਲਾਸ ਪੱਧਰ ਵਿੱਚ, ਮਿਡਲ ਸਕੂਲ ਭੈਰੋਂ ਪੁਰ ਦੀ ਤਮੰਨਾ ਨੇ ਕੰਪਿਊਟਰ ਫੈਕਲਟੀ ਕੰਚਨ ਵਰਮਾ ਦੀ ਅਗਵਾਈ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਕੰਪਿਊਟਰ ਫੈਕਲਟੀ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਮਿਡਲ ਸਕੂਲ ਪਤਾਰਸੀ ਕਲਾਂ ਦੀ ਜਸਮੀਨ ਨੇ ਦੂਜਾ ਅਤੇ ਮਿਡਲ ਸਕੂਲ ਸੈਂਪਲੀ ਦੀ ਹਰਮੀਨ ਕੌਰ ਨੇ ਕੰਪਿਊਟਰ ਫੈਕਲਟੀ ਗੁਰਜੀਤ ਕੌਰ ਦੀ ਅਗਵਾਈ ਹੇਠ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਅਮਨਦੀਪ ਕੁਮਾਰ, ਸੰਦੀਪ ਚੋਪੜਾ ਅਤੇ ਮੈਡਮ ਯਾਵਿਕਾ ਆਦਿ ਹਾਜ਼ਰ ਸਨ।