ਭਾਜਪਾ ਨਾਲ ਸਾਂਝ ਪਾਉਣ ਵਾਲਿਆਂ ਨੂੰ ਟਿਕਟ ਨਹੀਂ ਦਿਆਂਗੇ: ਵੜਿੰਗ
ਕਾਂਗਰਸ ਵਿਚਲੇ ਆਪਣੇ ਵਿਰੋਧੀਆਂ ’ਤੇ ਸ਼ਬਦੀ ਵਾਰ; ਘੁਬਾਇਆ ਸਮਰਥਕਾਂ ਵੱਲੋਂ ਚੰਨੀ ਦੇ ਹੱਕ ’ਚ ਨਾਅਰੇਬਾਜ਼ੀ
ਇੱਥੇ ਕਾਂਗਰਸ ਵੱਲੋਂ ‘ਹਰ ਬੂਥ, ਕਾਂਗਰਸ ਮਜ਼ਬੂਤ’ ਤਹਿਤ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ। ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪਾਰਟੀ ’ਚ ਵਿਰੋਧੀ ਧੜਿਆਂ ’ਤੇ ਵਾਰ ਕੀਤੇ। ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਕਾਂਗਰਸ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ, ਉਨ੍ਹਾਂ ਬਾਰੇ ਰਾਹੁਲ ਗਾਂਧੀ ਰਿਪੋਰਟ ਲੈ ਰਹੇ ਹਨ। ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਜੱਦੀ ਸ਼ਹਿਰ ਗੁਰੂ ਹਰਸਹਾਇ ’ਚ ਦੋ ਟਿਕਟਾਂ ਦਾ ਐਲਾਨ ਕਰਨ ਵਾਲੇ ਰਾਜਾ ਵੜਿੰਗ ਨੇ ਅੱਜ ਉਲਟੇ ਰੁਖ ’ਚ ਆਵਲਾ ਦਾ ਨਾਮ ਲਏ ਤੋਂ ਬਿਨਾਂ ਕਿਹਾ, ‘‘ਇਹ ਪਾਰਟੀ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹੈ ਕਿ ਉਸ ਨੂੰ ਦੋ-ਦੋ ਟਿਕਟਾਂ ਦਿੱਤੀਆਂ ਜਾਣ।’’ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਭਾਜਪਾ ਨਾਲ ਸਾਂਝ ਪਾਈ ਹੋਵੇ, ਉਸ ਨੂੰ ਇੱਕ ਵੀ ਟਿਕਟ ਦੇਣ ਦਾ ਸਵਾਲ ਪੈਦਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ, ‘‘ਜੇ ਪ੍ਰਧਾਨ ਰਿਹਾ ਤਾਂ ਮੈਂ ਬਿਲਕੁਲ ਪਾਰਟੀ ਵਿਰੋਧੀ ਵਿਅਕਤੀ ਨੂੰ ਇੱਕ ਵੀ ਟਿਕਟ ਨਹੀਂ ਦਿਆਂਗਾ।’’
ਜ਼ਿਕਰਯੋਗ ਹੈ ਕਿ ਰਮਿੰਦਰ ਆਵਲਾ ਦੇ ਚਰਨਜੀਤ ਸਿੰਘ ਚੰਨੀ ਦੇ ਖੇਮੇ ਵਿੱਚ ਖੜ੍ਹਨ ਕਾਰਨ ਪਾਰਟੀ ਪ੍ਰਧਾਨ ਵੱਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਰੁ
ਕੰਬੋਜ ਤੇ ਆਵਲਾ ਸਮਰਥਕਾਂ ਵਿਚਾਲੇ ਬਹਿਸ
ਰੈਲੀ ਵਿੱਚ ਜਲਾਲਾਬਾਦ ਹਲਕੇ ਤੋਂ ਸੰਭਾਵੀ ਉਮੀਦਵਾਰ ਰਾਜ ਬਖਸ਼ ਕੰਬੋਜ ਦੇ ਸਮਰਥਕਾਂ ਅਤੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਸਮਰਥਕਾਂ
ਪਾਰਟੀ ਵਿਚਲੇ ‘ਸਲੀਪਰ ਸੈੱਲਾਂ’ ਨੂੰ ਪਛਾਣਨ ਦੀ ਲੋੜ: ਬਘੇਲ
ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਬਹੁਪੱਖੀ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਨਾਲ-ਨਾਲ ਪਾਰਟੀ ਨੂੰ ਆਪਣੇ ਅੰਦਰ ਮੌਜੂਦ ‘ਸਲੀਪਰ ਸੈੱਲਾਂ’ ਦੀ ਪਛਾਣ ਕਰ ਕੇ ਉਨ੍ਹਾਂ ਨਾਲ ਵੀ ਲੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਬਦਲਾਅ ਅਤੇ ਕਾਂਗਰਸ ਦੀ ਜਿੱਤ ਦਾ ਪਹੀਆ ਪੰਜਾਬ ਤੋਂ ਹੀ ਘੁੰਮਣਾ ਸ਼ੁਰੂ ਹੋਵੇਗਾ।

