ਜੈਤੋ: ਇੱਥੇ ਅਨਾਜ ਮੰਡੀ ਸਾਹਮਣੇ ਹਰਗੋਬਿੰਦ ਨਗਰ ’ਚ ਕਥਿਤ ਘਰੇਲੂ ਝਗੜੇ ਕਾਰਨ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸੰਦੀਪ ਕੌਰ (38) ਵਜੋਂ ਹੋਈ ਹੈ, ਜਿਸ ਦਾ ਪੇਕਾ ਪਿੰਡ ਬਠਿੰਡਾ ਜ਼ਿਲ੍ਹੇ ’ਚ ਜਲਾਲ ਸੀ। ਮ੍ਰਿਤਕਾ ਦੇ ਭਰਾ ਸ਼ਿੰਦਰ ਸਿੰਘ ਨੇ ਜੈਤੋ ਪੁਲੀਸ ਨੂੰ ਦੱਸਿਆ ਕਿ ਅੱਜ ਸਵੇਰੇ ਉਸ ਦੇ ਜੀਜੇ ਨਿਰਮਲ ਸਿੰਘ ਨੇ ਸੰਦੀਪ ਕੌਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜੋ ਉਸ ਦੇ ਦਿਲ ’ਚ ਖੁੱਭ ਗਿਆ ਤੇ ਮੌਤ ਹੋ ਗਈ। ਪੁਲੀਸ ਨੇ ਨਿਰਮਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਨ ਮਗਰੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ