ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਰਸਾਲਪੁਰ ਵਿੱਚ ਨੌਜਵਾਨ ਵੱਲੋਂ ਪਤਨੀ ਦਾ ਕਤਲ

ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਬਿ, 14 ਜੁਲਾਈ ਇੱਥੋਂ ਨੇੜਲੇ ਪਿੰਡ ਬਰਸਾਲਪੁਰ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੇ ਆਪਣੀ ਪਤਨੀ ਦੇ ਸਿਰ ਵਿਚ ਘੋਟਣਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਰੀਮਾ ਕੁਮਾਰੀ (26) ਵਜੋਂ ਹੋਈ ਹੈ। ਪੁਲੀਸ...
Advertisement

ਨਿੱਜੀ ਪੱਤਰ ਪ੍ਰੇਰਕ

ਚਮਕੌਰ ਸਾਹਬਿ, 14 ਜੁਲਾਈ

Advertisement

ਇੱਥੋਂ ਨੇੜਲੇ ਪਿੰਡ ਬਰਸਾਲਪੁਰ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੇ ਆਪਣੀ ਪਤਨੀ ਦੇ ਸਿਰ ਵਿਚ ਘੋਟਣਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਰੀਮਾ ਕੁਮਾਰੀ (26) ਵਜੋਂ ਹੋਈ ਹੈ। ਪੁਲੀਸ ਨੇ ਰੀਮਾ ਕੁਮਾਰੀ ਦੇ ਪਿਤਾ ਦਲਜੀਤ ਰਾਏ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਉਸ ਦੇ ਪਤੀ ਸ਼ਰਨਜੀਤ ਕੁਮਾਰ ਅਤੇ ਸਹੁਰੇ ਰਾਮ ਮੂਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦਲਜੀਤ ਰਾਏ ਨੇ ਦੱਸਿਆ ਕਿ ਰੀਮਾ ਦਾ ਪਤੀ ਸ਼ਰਨਜੀਤ ਕੁਮਾਰ ਅਤੇ ਸਹੁਰਾ ਰਾਮ ਮੂਰਤੀ ਉਸ ਨੂੰ ਤੰਗ-ਪ੍ਰੇਸ਼ਾਨ ਕਰ ਕੇ ਕੁੱਟਮਾਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਸ਼ਰਨਜੀਤ ਨਸ਼ਾ ਕਰਨ ਦਾ ਆਦੀ ਹੈ ਅਤੇ ਰੋਜ਼ਾਨਾ ਨਸ਼ੇ ਦੀ ਪੂਰਤੀ ਲਈ ਪੈਸੇ ਮੰਗਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਰੀਮਾ ਜਦੋਂ ਘਰ ਵਿਚ ਕੰਮ ਕਰ ਰਹੀ ਸੀ ਤਾਂ ਸ਼ਰਨਜੀਤ ਨੇ ਉਸ ਦੇ ਸਿਰ ਵਿਚ ਘੋਟਣਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

Advertisement
Tags :
ਨੌਜਵਾਨਪਤਨੀਬਰਸਾਲਪੁਰਵੱਲੋਂਵਿੱਚ