DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Wedding Theft: Pathankot ’ਚ ਮੁੰਡੇ ਦੀ ਮਾਂ ਨੂੰ 12 ਲੱਖ ’ਚ ਪਿਆ ‘ਨੱਚਣਾ’

ਬੈਗ ਚੋਰੀ; ਅਣਪਛਾਤੇ ਬੱਚੇ ’ਤੇ ਸ਼ੱਕ

  • fb
  • twitter
  • whatsapp
  • whatsapp
Advertisement

ਇਥੇ ਗੁਸਾਈਂਪੁਰ ਵਿਖੇ ਮੈਰਿਜ ਪੈਲੇਸ ਵਿੱਚ ਸ਼ਗਨ ਸਮਾਗਮ ਸਮੇਂ ਉਸ ਵੇਲੇ ਖੁਸ਼ੀਆਂ ਗਮ ਵਿੱਚ ਬਦਲ ਗਈਆਂ, ਜਦ ਕੋਈ ਚੋਰ ਲੜਕੇ ਦੀ ਮਾਂ ਦਾ ਸੋਨੇ ਦੇ ਗਹਿਣਿਆਂ ਅਤੇ ਪੈਸਿਆਂ ਦਾ ਬੈਗ ਚੋਰੀ ਕਰਕੇ ਲੈ ਗਿਆ। ਇਸ ਤਰ੍ਹਾਂ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਲੜਕੇ ਦੇ ਪਿਤਾ ਨੇ ਇਸ ਚੋਰੀ ਦੀ ਸੂਚਨਾ ਸੁਜਾਨਪੁਰ ਥਾਣੇ ਵਿੱਚ ਦੇ ਦਿੱਤੀ ਹੈ। ਪੁਲੀਸ ਨੇ ਸੀ ਸੀ ਟੀ ਵੀ ਫੁਟੇਜ ਇਕੱਤਰ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

Advertisement

ਲੜਕੇ ਦੇ ਪਿਤਾ ਕੁਲਦੀਪ ਚੰਦ ਵਾਸੀ ਭਧਰੋਆ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਸ਼ਗਨ ਸਮਾਗਮ ਗੋਸਾਈਂਪੁਰ ਦੇ ਪੈਲੇਸ ਵਿੱਚ ਸੀ, ਸਮਾਗਮ ਵਿੱਚ ਸ਼ਗਨ ਦੀਆਂ ਰਸਮਾਂ ਤਕਰੀਬਨ ਪੂਰੀਆਂ ਹੋ ਗਈਆਂ ਸਨ ਤੇ ਲੜਕੇ ਵਾਲੇ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਡੀ ਜੇ ’ਤੇ ਨੱਚ ਟੱਪ ਰਹੇ ਸਨ। ਇਸੇ ਦੌਰਾਨ ਉਸ ਦੀ ਪਤਨੀ, ਜੋ ਲੜਕੇ ਦੀ ਮਾਂ ਹੈ, ਵੀ ਉੱਥੇ ਸੋਫੇ ’ਤੇ ਬੈਠੀ ਸੀ ਅਤੇ ਉਸ ਦੇ ਹੱਥ ਵਿੱਚ ਬੈਗ ਫੜਿਆ ਹੋਇਆ ਸੀ, ਜਿਸ ਵਿੱਚ ਸੋਨੇ ਦੇ ਗਹਿਣੇ ਅਤੇ ਇਕੱਤਰ ਕੀਤਾ ਸ਼ਗਨ ਸੀ। ਇੰਨੇ ਨੂੰ ਕਿਸੇ ਨੇ ਲੜਕੀ ਦੀ ਮਾਂ ਨੂੰ ਵੀ ਬਾਂਹ ਫੜ ਕੇ ਨੱਚਣ ਲਗਾ ਦਿੱਤਾ ਤਾਂ ਬੈਗ ਸੋਫੇ ਉੱਪਰ ਪਿਆ ਰਿਹਾ, ਜਦ ਉਹ ਨੱਚ ਰਹੀ ਸੀ ਤਾਂ ਬੈਗ ਕੋਈ ਚੋਰੀ ਕਰਕੇ ਲੈ ਗਿਆ, ਜਦ ਉਹ ਨੱਚ ਕੇ ਹਟੀ ਤਾਂ ਉਹ ਬੈਗ ਲੱਭਣ ਲੱਗੀ ਪਰ ਬੈਗ ਕਿਧਰੇ ਵੀ ਨਾ ਲੱਭਿਆ। ਅਖੀਰ ਸੀ ਸੀ ਟੀ ਵੀ ਫੁਟੇਜ ਦੇਖੀ ਗਈ ਤਾਂ ਉਸ ਵਿੱਚ ਨਜ਼ਰ ਆ ਰਿਹੇ ਬੱਚੇ ’ਤੇ ਸ਼ੱਕ ਹੋਇਆ। ਇਹ ਬੱਚਾ ਨੰਗੇ ਪੈਰੀਂ ਨਜ਼ਰ ਆ ਰਿਹਾ ਸੀ ਜੋ ਨਾ ਤਾਂ ਲੜਕੀ ਵਾਲਿਆਂ ਵੱਲੋਂ ਸੀ ਅਤੇ ਨਾ ਹੀ ਲੜਕੇ ਵਾਲਿਆਂ ਵੱਲੋਂ।

Advertisement

Advertisement
×