DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਉਣ ਦੀ ਬੂੰਦਾਂ-ਬਾਂਦੀ ਨਾਲ ਮਾਲਵਾ ਪੱਟੀ ਦਾ ਮੌਸਮ ਖ਼ੁਸ਼ਗਵਾਰ

ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਮਿਲੀ ਰਾਹਤ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

ਸਾਉਣ ਮਹੀਨੇ ਦੌਰਾਨ ਮਾਲਵਾ ਪੱਟੀ ਵਿੱਚ ਹੋ ਰਹੀ ਬੂੰਦਾਂ-ਬਾਂਦੀ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਐਤਵਾਰ ਨੂੰ ਸਵੇਰ ਤੋਂ ਹੀ ਆਸਮਾਨ ਵਿੱਚ ਬੱਦਲ ਛਾਏ ਰਹੇ ਅਤੇ ਕਈ ਥਾਵਾਂ ’ਤੇ ਰੁਕ-ਰੁਕ ਕੇ ਬੂੰਦਾਂ-ਬਾਂਦੀ ਹੁੰਦੀ ਰਹੀ। ਇਸ ਕਾਰਨ ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਅਤੇ ਮੌਸਮ ਸੁਹਾਵਣਾ ਬਣਿਆ ਰਿਹਾ।

ਬੂੰਦਾਂ-ਬਾਂਦੀ ਦੇ ਨਾਲ ਠੰਢੀਆਂ ਹਵਾਵਾਂ ਚੱਲਣ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਮਹਿਸੂਸ ਕੀਤੀ ਗਈ। ਸ਼ਹਿਰਾਂ ਵਿੱਚ ਲੋਕਾਂ ਨੇ ਗਰਮੀ ਤੋਂ ਰਾਹਤ ਮਿਲਣ ’ਤੇ ਸੁੱਖ ਦਾ ਸਾਹ ਲਿਆ, ਜਦਕਿ ਪਿੰਡਾਂ ਵਿੱਚ ਕਿਸਾਨਾਂ ਨੇ ਵੀ ਇਸ ਮੌਸਮ ਨੂੰ ਝੋਨੇ ਦੀ ਫ਼ਸਲ ਲਈ ਲਾਹੇਵੰਦ ਦੱਸਿਆ। ਕਈ ਥਾਵਾਂ ’ਤੇ ਬੂੰਦਾਂ-ਬਾਂਦੀ ਕਾਰਨ ਸੜਕਾਂ ਅਤੇ ਬਾਜ਼ਾਰਾਂ ਵਿੱਚ ਵੀ ਆਮ ਦਿਨਾਂ ਨਾਲੋਂ ਘੱਟ ਰੌਣਕ ਰਹੀ।

Advertisement

ਕਿਸਾਨਾਂ ਅਨੁਸਾਰ ਐਤਵਾਰ ਨੂੰ ਸਾਉਣ ਮਹੀਨੇ ਦੀ ਲੱਗੀ ਝੜੀ ਨੇ ਝੋਨੇ ਦੀ ਫ਼ਸਲ ਲਈ ਘਿਓ ਦਾ ਕੰਮ ਕੀਤਾ ਹੈ।

Advertisement

ਮਾਲਵਾ ਪੱਟੀ ਦੇ ਪਿੰਡਾਂ ਵਿੱਚ ਬੂੰਦਾਂ-ਬਾਂਦੀ ਤੋਂ ਬਾਅਦ ਖੇਤਾਂ ਦਾ ਨਜ਼ਾਰਾ ਵੀ ਬਦਲ ਗਿਆ। ਝੋਨੇ ਦੇ ਖੇਤਾਂ ਵਿੱਚ ਹਰਿਆਲੀ ਹੋਰ ਨਿਖਰ ਆਈ ਅਤੇ ਪਸ਼ੂਆਂ ਨੂੰ ਵੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ ਕਈ ਥਾਵਾਂ ’ਤੇ ਮੀਂਹ ਦੀ ਮਾਤਰਾ ਘੱਟ ਰਹੀ, ਪਰ ਕਿਸਾਨਾਂ ਨੇ ਇਸ ਨੂੰ ਫ਼ਸਲ ਲਈ ਚੰਗਾ ਸੰਕੇਤ ਦੱਸਿਆ।

ਮੌਸਮ ਵਿਭਾਗ ਨੇ ਅਗਲੇ ਦਿਨਾਂ ਦੌਰਾਨ ਵੀ ਮਾਲਵਾ ਪੱਟੀ ਵਿੱਚ ਬੱਦਲਵਾਈ ਬਣੇ ਰਹਿਣ ਅਤੇ ਕਈ ਥਾਵਾਂ ’ਤੇ ਬੂੰਦਾਂ-ਬਾਂਦੀ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਕਾਰਨ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

Advertisement
×