ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਸੀਂ ਚੋਰਾਂ ਦਾ ਸਾਥ ਨਹੀਂ ਦੇਵਾਂਗੇ: ਨਵਜੋਤ ਕੌਰ ਸਿੱਧੂ 

ਕਾਂਗਰਸ ਦੀ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ, ਜਿਸ ਨੂੰ ਹਾਲ ਹੀ ਵਿੱਚ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ, ਨੇ ਖੁਲਾਸਾ ਕੀਤਾ ਕਿ ਉਹ ਹਾਈ ਕਮਾਂਡ ਨਾਲ ਗੱਲਬਾਤ ਕਰ ਰਹੀ ਹੈ ਪਰ ਉਹ ਚੋਰਾਂ ਦਾ ਸਮਰਥਨ ਨਹੀਂ ਕਰੇਗੀ। ਉਨ੍ਹਾਂ...
Advertisement
ਕਾਂਗਰਸ ਦੀ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ, ਜਿਸ ਨੂੰ ਹਾਲ ਹੀ ਵਿੱਚ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ, ਨੇ ਖੁਲਾਸਾ ਕੀਤਾ ਕਿ ਉਹ ਹਾਈ ਕਮਾਂਡ ਨਾਲ ਗੱਲਬਾਤ ਕਰ ਰਹੀ ਹੈ ਪਰ ਉਹ ਚੋਰਾਂ ਦਾ ਸਮਰਥਨ ਨਹੀਂ ਕਰੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਪਾਰਟੀ ਨਾਲ ਤਾਂ ਹੀ ਕੰਮ ਕਰ ਸਕਦੀ ਹੈ ਜੇ ਇਹ ਪਾਰਟੀ ਨੂੰ ਬਰਬਾਦ ਕਰਨ ਵਾਲੇ ਲੋਕਾਂ ਨੂੰ ਪਾਸੇ ਕਰੇ।

ਉਨ੍ਹਾਂ ਕਿਹਾ, "ਮੈਂ ਹਾਈ ਕਮਾਂਡ ਨਾਲ ਗੱਲਬਾਤ ਕਰ ਰਹੀ ਹਾਂ, ਪਰ ਮੇਰੀ ਇਹ ਇੱਕ ਸ਼ਰਤ ਹੈ ਕਿ ਮੈਂ ਚੋਰਾਂ ਦਾ ਸਮਰਥਨ ਨਹੀਂ ਕਰਾਂਗੀ... ਜੇ ਅਸੀਂ ਸਰਕਾਰ ਬਣਾਉਣਾ ਚਾਹੁੰਦੇ ਹਾਂ, ਤਾਂ ਚਾਰ ਜਾਂ ਪੰਜ ਲੋਕ ਕਾਂਗਰਸ ਪਾਰਟੀ ਨੂੰ ਬਰਬਾਦ ਕਰ ਰਹੇ ਹਨ, ਅਤੇ ਜੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ, ਤਾਂ ਮੈਂ ਇਸ ਬਾਰੇ ਸੋਚਾਂਗੀ..."

ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਜਦੋਂ ਉਹ ਰਾਜਪਾਲ ਨੂੰ ਮਿਲਣ ਗਈ ਸੀ ਤਾਂ ਮੀਡੀਆ ਨੇ ਉਨ੍ਹਾਂ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ।

Advertisement

ਇਸ ਤੋਂ ਇਲਾਵਾ, ਉਨ੍ਹਾਂ ਦਾਅਵਾ ਕੀਤਾ ਕਿ ਜਿਹੜੇ ਲੋਕ ਉਨ੍ਹਾਂ ਦੇ ਬਿਆਨਾਂ ਤੋਂ ਪਰੇਸ਼ਾਨ ਹਨ, ਉਨ੍ਹਾਂ ਕੋਲ ਸ਼ਿਵਾਲਿਕ ਰੇਂਜ ਵਿੱਚ 10,000 ਏਕੜ ਜ਼ਮੀਨ ਹੈ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹਿਯੋਗ ਨਾਲ ਉਹ ਇਸ ਜ਼ਮੀਨ ਨੂੰ ਕਾਨੂੰਨੀ ਬਣਾਉਣਾ ਚਾਹੁੰਦੇ ਹਨ। ਉਹ ਇਸ ਦੇ ਸਖ਼ਤ ਵਿਰੁੱਧ ਖੜ੍ਹੀ ਹੈ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਆਗੂ ਰਾਹੁਲ ਗਾਂਧੀ ਰਾਹੀਂ ਆਪਣੇ ਮੁੱਦੇ ਉਠਾਉਣਾ ਚਾਹੁੰਦੀ ਸੀ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਰਾਜਪਾਲ ਨੂੰ ਮਿਲਣ ਦਾ ਸਮਾਂ ਮਿਲ ਗਿਆ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਸ਼ਿਵਾਲਿਕ ਰੇਂਜ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਰੱਖਣ ਵਾਲੇ ਇਨ੍ਹਾਂ ਕੁਝ ਲੋਕਾਂ ਦਾ ਮੁੱਦਾ ਉਠਾਉਣ 'ਤੇ ਹਰ ਕੋਈ ਬੇਚੈਨ ਹੋ ਗਿਆ।

ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਸੀ ਕਿ ਰਾਹੁਲ ਗਾਂਧੀ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨਗੇ ਅਤੇ 'ਹੀਰੋ' ਬਣਨਗੇ... ਉਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਦੁਆਰਾ ਗੁਮਰਾਹ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਦੇਰੀ ਹੋਈ... ਉਦੋਂ ਤੱਕ, ਮੈਨੂੰ ਰਾਜਪਾਲ ਨਾਲ ਮੁਲਾਕਾਤ ਦਾ ਸਮਾਂ ਮਿਲ ਗਿਆ... ਮੈਂ ਚਾਹੁੰਦੀ ਸੀ ਕਿ ਰਾਹੁਲ ਗਾਂਧੀ ਉੱਥੇ ਇਹ ਪ੍ਰੈਜ਼ੇਂਟੇਸ਼ਨ ਦੇਣ ਕਿਉਂਕਿ ਇਹ ਪੰਜਾਬ ਦੀ ਜਿੱਤ ਦਾ ਮਾਮਲਾ ਹੈ।’’

ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਵੱਲੋਂ ਨਵਜੋਤ ਕੌਰ ਨੂੰ ਕਾਨੂੰਨੀ ਨੋਟਿਸ

ਨਵਜੋਤ ਕੌਰ ਟਿੱਪਣੀ: ਜਾਖੜ ਵੱਲੋਂ ਮੁੱਖ ਮੰਤਰੀ ਨੂੰ ਚੁਣੌਤੀ, ‘ਹਾਈਕੋਰਟ ਨਿਗਰਾਨੀ ਹੇਠ ਹੋਵੇ ਪਾਰਟੀਆਂ ਦੀ ਜਾਂਚ’

ਸੁਖਜਿੰਦਰ ਰੰਧਾਵਾ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਬਾਰੇ ਉਨ੍ਹਾਂ ਆਲੋਚਨਾ ਕਰਦੇ ਹੋਏ ਕਿਹਾ, ‘‘ਉਹ ਆਪਣੀ ਪਤਨੀ ਦੀ ਜਿੱਤ ਵੀ ਯਕੀਨੀ ਨਹੀਂ ਬਣਾ ਸਕਿਆ ਅਤੇ ਉਸ ਨੇ ਰਾਜਸਥਾਨ ਵਿੱਚ ਕਰੋੜਾਂ ਰੁਪਏ ਵਿੱਚ ਟਿਕਟਾਂ ਖੁੱਲ੍ਹੇਆਮ ਵੇਚੀਆਂ ਅਤੇ ਉਨ੍ਹਾਂ ਨੇ ਮੀਡੀਆ ਵਿੱਚ ਇਸ ਦੇ ਸਬੂਤ ਦੇਖੇ ਹਨ, ਕਾਂਗਰਸ ਹਾਈ ਕਮਾਂਡ ਨੂੰ ਵੀ ਭੇਜੇ ਹਨ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਪੱਖ ਹਾਈ ਕਮਾਂਡ ਅੱਗੇ ਪੇਸ਼ ਕੀਤਾ ਹੈ ਅਤੇ ਜੇ ਹਾਈ ਕਮਾਂਡ ਨੂੰ ਸੱਚ ਬੋਲਣ ਵਾਲੇ ਲੋਕਾਂ ਦੀ ਲੋੜ ਹੈ, ਤਾਂ ਉਹ ਉਨ੍ਹਾਂ ਦੇ ਨਾਲ ਖੜ੍ਹੇ ਹੋਣਗੇ।

ਨਵਜੌਤ ਕੌਰ ਨੇ ਕਿਹਾ ਕਿ ਏ ਆਈ ਸੀ ਸੀ (AICC) ਉਨ੍ਹਾਂ ਦਾ ਸਮਰਥਨ ਕਰਦੀ ਹੈ ਅਤੇ ਕਾਂਗਰਸ ਪਾਰਟੀ ਦਾ 70 ਫੀਸਦੀ ਹਿੱਸਾ ਵੀ ਉਨ੍ਹਾਂ ਦੇ ਨਾਲ ਹੈ। ਸਾਰੇ ਕਾਂਗਰਸੀ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਉਹ ਇਸ ਵੇਲੇ ਕਿਸੇ ਦਾ ਨਾਮ ਜ਼ਾਹਰ ਨਹੀਂ ਕਰਨਾ ਚਾਹੁੰਦੀ ਤਾਂ ਜੋ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਹੋਵੇ।

Advertisement
Tags :
congress newsNavjot Kaur SidhuNavjot Kaur Sidhu Statementnavjot sidhuPunjab Congress
Show comments