ਚੀਨੀ ਐਪਸ ਦੇ ਟਾਕਰੇ ਲਈ ਸਾਡੇ ਕੋਲ ਵੱਡੀ ਘਾਟ: ਡਾ. ਕੰਬੋਜ

ਚੀਨੀ ਐਪਸ ਦੇ ਟਾਕਰੇ ਲਈ ਸਾਡੇ ਕੋਲ ਵੱਡੀ ਘਾਟ: ਡਾ. ਕੰਬੋਜ

ਰਵੇਲ ਸਿੰਘ ਭਿੰਡਰ 
ਪਟਿਆਲਾ, 1 ਜੁਲਾਈ

ਭਾਰਤ ਸਰਕਾਰ ਵੱਲੋਂ 59 ਚੀਨੀ ਮੋਬਾਈਲ ਐਪਸ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਉੱਘੇ ਕੰਪਿਊਟਰ ਲੇਖਕ ਤੇ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਡਾ. ਸੀਪੀ ਕੰਬੋਜ ਨੇ ਦੱਸਿਆ ਕਿ ਚੀਨੀ ਐਪਸ ਦੇ ਟਾਕਰੇ ਲਈ ਭਾਰਤੀ ਐਪਸ ਦੀ ਵੱਡੀ ਘਾਟ ਹੈ, ਜਿਸ ਕਾਰਨ ਸ਼ੁਰੂਆਤੀ ਦੌਰ ’ਚ ਮੋਬਾਈਲ ਵਰਤੋਂਕਾਰਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ ਪਰ ਇਸ ਨਾਲ ਭਾਰਤੀ ਮੋਬਾਈਲ ਐਪਸ ਵਿਕਾਸਕਾਰਾਂ ਨੂੰ ਕੰਮ ਕਰਨ ਦਾ ਵੱਡਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਬੰਦ ਹੋਈ ਇੱਕ-ਇੱਕ ਚੀਨੀ ਐਪ ਦਾ ਭਾਰਤੀ ਤੇ ਵਿਦੇਸ਼ੀ ਬਦਲ ਲੱਭਣ ਲਈ ਪਾਠਕ ਯੂ-ਟਿਊਬ ਚੈਨਲ ਸੀਟੈੱਕ ਪੰਜਾਬੀ ਖੋਲ੍ਹ ਸਕਦੇ ਹਨ। ਕੋਈ ਦੋ ਕੁ ਦਰਜਨ ਚੀਨੀ ਐਪਸ ਅਜਿਹੀਆਂ ਹਨ ਜੋ ਭਾਰਤੀਆਂ ਵੱਲੋਂ ਵੱਡੇ ਪੱਧਰ ’ਤੇ ਵਰਤੀਆਂ ਜਾਂਦੀਆਂ ਹਨ। ਸ੍ਰੀ ਕੰਬੋਜ ਨੇ ਦੱਸਿਆ ਕਿ ਨਿੱਕੀਆਂ ਵੀਡੀਓ ਸ਼ੇਅਰ ਕਰਨ ਵਾਲੀ ਚੀਨੀ ਟਿੱਕ ਟਾਕ, ਲਾਇਕੀ ਅਤੇ ਯੂ-ਵੀਡੀਓ ਦੀ ਥਾਂ ਤੇ ਰੋਪੋਜੋ, ਹੈਲੋ ਇੰਡੀਆ, ਬੋਲੋ ਇੰਡੀਆ, ਫੰਨੀਮੇਟ, ਡਬਸਮੈਨ ਅਤੇ ਰਿਜ਼ਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੇਲੋ ਤੇ ਵੀ-ਮੇਟ ਨਾਂ ਦੀਆਂ ਚੀਨੀ ਸੋਸ਼ਲ ਮੀਡੀਆ ਨੈੱਟਵਰਕਿੰਗ ਐਪ ਦੀ ਥਾਂ ’ਤੇ ਹਾਈਕ ਸਟਿੱਕਰ, ਸ਼ੇਅਰ ਚੈਟ, ਜਿਓ ਮੈਸੰਜਰ ਨਾਂ ਦੀਆਂ ਭਾਰਤੀ ਐਪਸ ਵਰਤੀਆਂ ਜਾ ਸਕਦੀਆਂ ਹਨ। ਚੀਨੀ ਯੂਸੀ ਬ੍ਰਾਊਜ਼ਰ ਦੀ ਥਾਂ ’ਤੇ ਐਪਿਕ ਬ੍ਰਾਊਜ਼ਰ ਦਾ ਖੂਬਸੂਰਤ ਭਾਰਤੀ ਬਦਲ ਹੈ। ਸ਼ੇਅਰ ਆਲ, ਜਿਓ ਸਵਿੱਚ ਚੀਨੀ ਐਪ ਸ਼ੇਅਰ-ਇਟ ਤੇ ਜੈਂਡਰ ਦੀ ਥਾਂ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਕਾਨਫਰੰਸਿੰਗ ਲਈ ਜ਼ੂਮ ਦੀ ਥਾਂ ’ਤੇ ਸੇ-ਨਮਸਤੇ, ਮਿਲਣ ਸੇਤੂ ਦੀ ਵਰਤੋਂ ਕੀਤੀ ਜਾ ਸਕਦੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਬਿਹਾਰ ਦੇ ਨੇਤਾਵਾਂ ਨੇ ਸੀਬੀਆਈ ਜਾਂਚ ਮੰਗੀ

ਸ਼ਹਿਰ

View All