DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਾਧੋਪੁਰ ਹੈੱਡਵਰਕਸ ਤੋਂ ਪਾਣੀ ਪਾਕਿਸਤਾਨ ਵੱਲ ਛੱਡਿਆ

ਉਝ ਦਰਿਆ ਅਤੇ ਜਲਾਲੀਆ ਦੇ ਪਾਣੀ ਵਿੱਚ ਉਛਾਲ, ਫ਼ਸਲਾਂ ਡੁੱਬੀਆਂ, ਬਮਿਆਲ ਤੋਂ ਪਠਾਨਕੋਟ ਅਤੇ ਦੀਨਾਨਗਰ ਮੁੱਖ ਸਡ਼ਕ ਬੰਦ

  • fb
  • twitter
  • whatsapp
  • whatsapp
featured-img featured-img
ਜਲਾਲੀਆ ਦਰਿਆ ਦੇ ਪਾਣੀ ਵਿੱਚੋਂ ਦੋ ਵਿਅਕਤੀ ਮੋਟਰਸਾਈਕਲ ਨੂੰ ਖਿੱਚ ਕੇ ਲਿਜਾਂਦੇ ਹੋਏ।
Advertisement

\

ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਪਹਾੜਾਂ ਅਤੇ ਪਠਾਨਕੋਟ ਜ਼ਿਲ੍ਹੇ ਅੰਦਰ ਦੇਰ ਰਾਤ ਤੋਂ ਸ਼ੁਰੂ ਹੋਈ ਬਰਸਾਤ ਨਾਲ ਅੱਜ ਪਠਾਨਕੋਟ ਦੇ ਸਰਹੱਦੀ ਖੇਤਰ ਵਿੱਚ ਪੈਂਦੇ ਉਝ ਦਰਿਆ ਅਤੇ ਜਲਾਲੀਆ ਦੇ ਪਾਣੀ ਵਿੱਚ ਕਾਫੀ ਉਛਾਲ ਆ ਗਿਆ, ਜਿਸ ਨਾਲ ਜਲਾਲੀਆ ਦਰਿਆ ਦਾ ਪਾਣੀ ਖੇਤਾਂ ਵਿੱਚ ਦਾਖਲ ਹੋ ਗਿਆ ਅਤੇ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ। ਬਮਿਆਲ ਤੋਂ ਪਠਾਨਕੋਟ ਅਤੇ ਦੀਨਾਨਗਰ ਨਾਲ ਜੋੜਨ ਵਾਲੀ ਮੁੱਖ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ। ਸਾਰੇ ਪਾਸੇ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਨਾਲ ਲੋਕਾਂ ਨੂੰ ਲੰਘਣ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਣਾ ਪਿਆ। ਦੂਸਰੇ ਪਾਸੇ ਰਣਜੀਤ ਸਾਗਰ ਡੈਮ ਦੀ ਤਰਫੋਂ ਮਾਧੋਪੁਰ ਹੈਡਵਰਕਸ ’ਤੇ ਪਾਣੀ ਵੱਧ ਜਾਣ ਨਾਲ 9200 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਝ ਦਰਿਆ ਵਿੱਚ ਅੱਜ ਇੱਕ ਲੱਖ 30 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਜੰਮੂ-ਕਸ਼ਮੀਰ ਦੀ ਤਰਫੋਂ ਬਮਿਆਲ ਖੇਤਰ ਵਿੱਚ ਦਾਖਲ ਹੋਇਆ। ਇਸ ਦੇ ਨਾਲ ਹੀ ਉੱਥੇ ਬਮਿਆਲ ਵਿੱਚੋਂ ਲੰਘਦੇ ਜਲਾਲੀਆ ਦਰਿਆ ਦੇ ਪਾਣੀ ਵਿੱਚ ਵੀ ਅਚਾਨਕ ਵਾਧਾ ਹੋ ਗਿਆ ਅਤੇ 40 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਪੁੱਜ ਜਾਣ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਅਤੇ ਪਾਣੀ ਸੜਕਾਂ ਤੇ ਲੋਕਾਂ ਦੇ ਖੇਤਾਂ ਵਿੱਚ ਪੁੱਜ ਗਿਆ। ਲੋਕਾਂ ਦਾ ਕਹਿਣਾ ਸੀ ਕਿ ਜਲਾਲੀਆ ਦਰਿਆ ਦੇ ਪਾਣੀ ਲਈ ਉਥੇ ਨਿਰਮਾਣ ਅਧੀਨ ਅਧੂਰੀ ਪੁਲੀ ਮੁੱਖ ਅੜਿੱਕਾ ਬਣੀ। ਪੁਲੀ ਨਾ ਬਣਨ ਕਾਰਨ ਪਾਣੀ ਦੀ ਨਿਕਾਸੀ ਨਾ ਹੋ ਸਕੀ। ਲੋਕਾਂ ਦਾ ਕਹਿਣਾ ਸੀ ਕਿ ਬਮਿਆਲ ਅਤੇ ਜਲਾਲੀਆ ਦੇ ਪਾਣੀ ਨਾਲ ਬਮਿਆਲ, ਦਨਵਾਲ, ਮੁੱਠੀ, ਮੀਰੇਚੱਕ ਆਦਿ 30-35 ਪਿੰਡਾਂ ਦੇ ਲੋਕਾਂ ਦਾ ਨੁਕਸਾਨ ਹੋਵੇਗਾ।

Advertisement

ਦੂਸਰੇ ਪਾਸੇ ਰਣਜੀਤ ਸਾਗਰ ਡੈਮ ਵਿੱਚ ਝੀਲ ਦੇ ਪਾਣੀ ਦਾ ਪੱਧਰ ਵੱਧ ਕੇ ਅੱਜ 512.74 ਮੀਟਰ ਤੱਕ ਪੁੱਜ ਗਿਆ ਇਸ ਤਰ੍ਹਾਂ ਹਿਮਾਚਲ ਦੇ ਚਮੇਰਾ ਡੈਮ ਤੋਂ 28,5004 ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਦਰਜ ਹੋ ਰਿਹਾ ਸੀ ਜਦ ਕਿ ਡੈਮ ਤੋਂ 10,102 ਕਿਊਸਿਕ ਪਾਣੀ ਸ਼ਾਹਪੁਰਕੰਢੀ ਬੈਰਾਜ ਡੈਮ ਦੀ ਝੀਲ ਵਿੱਚ ਦਾਖਲ ਹੋ ਰਿਹਾ ਸੀ, ਜਿਸ ਕਾਰਨ ਸ਼ਾਹਪੁਰਕੰਢੀ ਬੈਰਾਜ ਦੀ ਝੀਲ 401.50 ਮੀਟਰ ਤੱਕ ਪਹੁੰਚ ਗਈ ਹੈ, ਜਦੋਂ ਕਿ ਬੈਰਾਜ ਡੈਮ ਦੀ ਝੀਲ ਵਿੱਚ ਵੱਧ ਤੋਂ ਵੱਧ ਪਾਣੀ ਦਾ ਪੱਧਰ 404.50 ਮੀਟਰ ਰੱਖਣ ਦੀ ਸਮਰੱਥਾ ਹੈ। ਮਾਧੋਪੁਰ ਹੈੱਡਵਰਕਸ ਦੇ ਐਸਡੀਓ ਰਾਜੀਵ ਕੁਮਾਰ ਅਨੁਸਾਰ ਸ਼ਾਹਪੁਰਕੰਢੀ ਬੈਰਾਜ ਡੈਮ ਤੋਂ ਮਾਧੋਪੁਰ ਹੈੱਡਵਰਕਸ ਵਿੱਚ 11,300 ਕਿਊਸਿਕ ਪਾਣੀ ਦਾਖਲ ਰਿਹਾ ਸੀ ਅਤੇ ਮਾਧੋਪੁਰ ਹੈੱਡਵਰਕਸ ਤੋਂ ਪਾਕਿਸਤਾਨ ਵੱਲ 9,200 ਕਿਊਸਿਕ ਪਾਣੀ ਛੱਡਿਆ ਗਿਆ ਹੈ। ਰਾਵੀ ਦਰਿਆ ਅਤੇ ਉਝ ਦਰਿਆ ਦਾ ਪਾਣੀ ਅੱਜ ਰਾਤ ਤੱਕ ਡੇਰਾ ਬਾਬਾ ਨਾਨਕ, ਧਰਮ

Advertisement

ਜਲਾਲੀਆ ਦਰਿਆ ਅਤੇ ਸ਼ਿੰਗਾਰਮਾਂ ਨਾਲੇ ਉਪਰ ਦੋ ਵੱਡੇ ਪੁਲਾਂ ਦੀ ਉਸਾਰੀ ਛੇਤੀ: ਕਟਾਰੂਚੱਕ

ਇਸ ਹਲਕੇ ਨਾਲ ਸਬੰਧਿਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਰਹੱਦੀ ਖੇਤਰ ਵਿੱਚ ਜਲਾਲੀਆ ਦਰਿਆ ਅਤੇ ਸ਼ਿੰਗਾਰਮਾਂ ਨਾਲੇ ਉਪਰ ਦੋ ਵੱਡੇ ਪੁਲਾਂ ਦੀ ਉਸਾਰੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਦੇ ਟੈਂਡਰ ਅੱਜ ਖੁੱਲ੍ਹ ਗਏ ਹਨ ਤੇ ਕੰਪਨੀਆਂ ਨੂੰ ਕੰਮ ਅਲਾਟ ਕਰ ਦਿੱਤੇ ਗਏ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

Advertisement
×