DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Water level Rise: ਅੱਧੀ ਰਾਤ ਨੂੰ ਗਾਹਲੜੀ ਹਾਈਡਲ ’ਚ ਪਾਣੀ ਦਾ ਪੱਧਰ ਵਧਿਆ; ਖੇਤਾਂ ਵਿੱਚ ਵੜਿਆ ਪਾਣੀ

ਪਿੰਡ ਗਾਹਲੜੀ ਅਤੇ ਮੁਗਲਾਣੀ ਚੱਕ ਦੇ ਖੇਤਾਂ ਵਿੱਚ ਵੜਿਆ ਪਾਣੀ; ਪ੍ਰਸ਼ਾਸਨ ਨੇ ਗੇਟ ਖੁਲਵਾ ਕੇ ਸਥਿਤੀ ’ਤੇ ਪਾਇਆ ਕਾਬੂ

  • fb
  • twitter
  • whatsapp
  • whatsapp
Advertisement

Water level Rise: ਬੀਤੀ ਅੱਧੀ ਰਾਤ ਨੂੰ ਗਾਹਲੜੀ ਹਾਈਡਲ ਨੇੜੇ ਅਚਾਨਕ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਹਾਈਡਲ ਦਾ ਪਾਣੀ ਓਵਰਫਲੋਅ ਹੋ ਕੇ ਪਿੰਡ ਗਾਹਲੜੀ ਅਤੇ ਮੁਗਲਾਣੀ ਚੱਕ ਦੇ ਕਈ ਖੇਤਾਂ ਵਿੱਚ ਦਾਖਲ ਹੋ ਗਿਆ, ਜਿਸ ਕਾਰਨ ਕਿਸਾਨਾਂ ਵਿੱਚ ਚਿੰਤਾ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਤੁਰੰਤ ਦੇਰ ਰਾਤ ਹੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿੰਚਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਸਾਧਿਆ ਅਤੇ ਗਾਹਲੜੀ ਹਾਈਡਲ ਦੇ ਬੰਦ ਪਏ ਗੇਟ (ਦੱਰੇ) ਖੁਲਵਾਉਣ ਦੀ ਕਾਰਵਾਈ ਕਰਵਾਈ। ਗੇਟ ਖੁੱਲ੍ਹਣ ਨਾਲ ਪਾਣੀ ਦੀ ਨਿਕਾਸੀ ਤੇਜ਼ੀ ਨਾਲ ਹੋਣੀ ਸ਼ੁਰੂ ਹੋ ਗਈ, ਜਿਸ ਸਦਕਾ ਇੱਕ ਵੱਡਾ ਹਾਦਸਾ ਟਲ ਗਿਆ ਅਤੇ ਫਸਲਾਂ ਦਾ ਵੱਡੇ ਪੱਧਰ ’ਤੇ ਹੋਣ ਵਾਲਾ ਨੁਕਸਾਨ ਬਚ ਗਿਆ। ਹਲਕਾ ਇੰਚਾਰਜ ਨੇ ਦੱਸਿਆ ਕਿ ਗਾਹਲੜੀ ਹੈੱਡ ਬੰਦ ਹੋਣ ਕਾਰਨ ਹੀ ਪਾਣੀ ਦਾ ਵਹਾਅ ਪਿੰਡ ਵੱਲ ਹੋ ਗਿਆ ਸੀ, ਪਰ ਸਮੇਂ ਸਿਰ ਗੇਟ ਖੁਲਵਾ ਕੇ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਕਰ ਲਿਆ ਗਿਆ ਹੈ।

Advertisement

ਹਾਲਾਂਕਿ, ਅਚਾਨਕ ਕਈ ਖੇਤਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਕਿਸਾਨਾਂ ਨੂੰ ਕੁਝ ਵਿੱਤੀ ਨੁਕਸਾਨ ਜ਼ਰੂਰ ਝੱਲਣਾ ਪਿਆ ਹੈ, ਪਰ ਪ੍ਰਸ਼ਾਸਨਿਕ ਮੁਸਤੈਦੀ ਸਦਕਾ ਹਾਲਾਤ ਹੋਰ ਗੰਭੀਰ ਹੋਣ ਤੋਂ ਬਚ ਗਏ। ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਜੇਕਰ ਗੇਟ ਖੋਲ੍ਹਣ ਵਿੱਚ ਥੋੜ੍ਹੀ ਜਿਹੀ ਵੀ ਦੇਰ ਹੋਰ ਹੋ ਜਾਂਦੀ, ਤਾਂ ਸੈਂਕੜੇ ਏਕੜ ਵਿੱਚ ਲੱਗਿਆ ਝੋਨਾ ਅਤੇ ਹੋਰ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਜਾਣੀਆਂ ਸਨ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੀ ਨੌਬਤ ਤੋਂ ਬਚਣ ਲਈ ਨਹਿਰੀ ਪ੍ਰਬੰਧਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਅਤੇ ਪਾਣੀ ਦੇ ਵਹਾਅ ਨੂੰ ਸਮੇਂ ਸਿਰ ਨਿਯੰਤਰਿਤ ਕੀਤਾ ਜਾਵੇ, ਤਾਂ ਜੋ ਅੰਨਦਾਤੇ ਨੂੰ ਵਾਰ-ਵਾਰ ਆਰਥਿਕ ਨੁਕਸਾਨ ਨਾ ਉਠਾਉਣਾ ਪਵੇ।

Advertisement

Advertisement
×