DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਡ ਬਾਲਦ ਕਲਾਂ ਦੇ ਟਿਊਬਵੈੱਲ ਉੱਤੇ ਚੌਕੀਦਾਰ ਦੀ ਕੁੱਟ-ਕੁੱਟ ਕੇ ਹੱਤਿਆ

ਇੱਥੇ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇਅ ‘ਤੇ ਪੈਸਟੀਸਾਈਡ ਦੀ ਦੁਕਾਨ ਦੇ ਪਿੱਛੇ ਖਾਲੀ ਪਲਾਟ ਵਿਚ ਨਵੇਂ ਲੱਗ ਰਹੇ ਟਿਊਬਵੈੱਲ ਦੇ ਸਾਮਾਨ ਦੀ ਰਾਖੀ ਕਰ ਰਹੇ ਚੌਕੀਦਾਰ ਰਾਮ ਜੀ (78) ਵਾਸੀ ਬਾਲਦ ਕਲਾਂ ਦਾ ਦੇਰ ਰਾਤ ਅਣਪਛਾਤਿਆਂ ਨੇ ਕਤਲ ਕਰ ਦਿੱਤਾ। ਮ੍ਰਿਤਕ...

  • fb
  • twitter
  • whatsapp
  • whatsapp
Advertisement

ਇੱਥੇ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇਅ ‘ਤੇ ਪੈਸਟੀਸਾਈਡ ਦੀ ਦੁਕਾਨ ਦੇ ਪਿੱਛੇ ਖਾਲੀ ਪਲਾਟ ਵਿਚ ਨਵੇਂ ਲੱਗ ਰਹੇ ਟਿਊਬਵੈੱਲ ਦੇ ਸਾਮਾਨ ਦੀ ਰਾਖੀ ਕਰ ਰਹੇ ਚੌਕੀਦਾਰ ਰਾਮ ਜੀ (78) ਵਾਸੀ ਬਾਲਦ ਕਲਾਂ ਦਾ ਦੇਰ ਰਾਤ ਅਣਪਛਾਤਿਆਂ ਨੇ ਕਤਲ ਕਰ ਦਿੱਤਾ।

ਮ੍ਰਿਤਕ ਰਾਮ ਜੀ ਦੇ ਭਤੀਜੇ ਪ੍ਰਗਟ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਚਾਚਾ ਟਿਊਬਵੈੱਲ ਦੇ ਸਾਮਾਨ ਦੀ ਰਾਖੀ ਕਰ ਰਿਹਾ ਸੀ।

Advertisement

ਇਸੇ ਦੌਰਾਨ ਅਣਪਛਾਤਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਮੰਜੇ ਦੇ ਨਾਲ ਬੰਨ੍ਹ ਕੇ ਫ਼ਰਾਰ ਹੋ ਗਏ। ਅੱਜ ਸਵੇਰੇ ਜਦੋਂ ਟਿਊਬਵੈੱਲ ਲਗਾਉਣ ਵਾਲੀ ਮਸ਼ੀਨ ‘ਤੇ ਕੰਮ ਕਰਨ ਵਾਲੇ ਵਿਅਕਤੀ ਪਲਾਟ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਰਾਮ ਜੀ ਦੀ ਲਾਸ਼ ਮੰਜੇ ਉੱਪਰ ਪਈ ਸੀ, ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਪਰਿਵਾਰ ਨੂੰ ਦਿੱਤੀ ਗਈ ਅਤੇ ਪਰਿਵਾਰ ਵੱਲੋਂ ਇਸ ਦੀ ਸੂਚਨਾ ਭਵਾਨੀਗੜ੍ਹ ਪੁਲੀਸ ਨੂੰ ਦਿੱਤੀ ਗਈ। ਸਹਾਇਕ ਸਬ ਇੰਸਪੈਕਟਰ ਸਤਵੰਤ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਪੁਲੀਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਪੁੱਤਰ ਸੁਖਵਿੰਦਰ ਸਿੰਘ ਦੇ ਬਿਆਨ ’ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

Advertisement

Advertisement
×