DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਜਿਸਟਰੀ ਲਈ ਵੱਧ ਪੈਸੇ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਕਾਬੂ

ਵਿਜੀਲੈਂਸ ਬਿਊਰੋ ਨੇ ਕਾਰਵਾਈ ਕੀਤੀ

  • fb
  • twitter
  • whatsapp
  • whatsapp
featured-img featured-img
ਵਿਜੀਲੈਂਸ ਬਿਊਰੋ ਟੀਮ ਦੀ ਹਿਰਾਸਤ ਵਿੱਚ ਮੁਲਜ਼ਮ।
Advertisement

ਰਵਿੰਦਰ ਰਵੀ

ਵਿਜੀਲੈਂਸ ਬਿਊਰੋ ਨੇ ਸਬ-ਤਹਿਸੀਲ ਧਨੌਲਾ ਦੇ ਵਸੀਕਾ ਨਵੀਸ ਨੂੰ ਵਸੀਕਾ ਲਿਖਣ ਬਦਲੇ ਸਰਕਾਰ ਵੱਲੋਂ ਤੈਅ ਰਜਿਸਟਰੀ ਲਿਖਾਈ ਤੋਂ ਇਲਾਵਾ ਵੱਧ ਪੈਸੇ ਵਸੂਲਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਪੜਤਾਲ ਤੋਂ ਬਾਅਦ ਸਬ-ਤਹਿਸੀਲ ਧਨੌਲਾ ਵਿੱਚ ਕੰਮ ਕਰ ਰਹੇ ਵਸੀਕਾ ਨਵੀਸ ਵਿਪਨ ਸਿੰਘ ਸਿੱਧੂ ਖ਼ਿਲਾਫ਼ ਰਜਿਸਟਰੀ ਸਬੰਧੀ ਵੱਧ ਪੈਸੇ ਲੈਣ ਦਾ ਲਾਇਆ ਦੋਸ਼ ਸਹੀ ਸਾਬਤ ਹੋਇਆ। ਪੜਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਪਰਮਜੀਤ ਸਿੰਘ ਵੱਲੋਂ ਖ਼ਰੀਦ ਕੀਤੇ ਰੂੜੀ ਵਾਲੇ ਪਲਾਟ ਦਾ ਵਸੀਕਾ ਵਿਪਨ ਸਿੰਘ ਸਿੱਧੂ ਨੇ ਆਪਣੇ ਦਫ਼ਤਰ ਸਬ-ਤਹਿਸੀਲ ਧਨੌਲਾ ਵਿੱਚ ਡਰਾਫਟ ਕੀਤਾ ਪਰ ਵਸੀਕੇ ’ਤੇ ਵਿਪਨ ਸਿੰਘ ਸਿੱਧੂ ਨੇ ਆਪਣੀ ਮੋਹਰ ਲਾਉਣ ਦੀ ਬਜਾਏ ਗੁਲਸ਼ਨ ਕੁਮਾਰ ਐਡਵੋਕੇਟ ਬਰਨਾਲਾ ਦੀ ਮੋਹਰ ਲਾ ਕੇ ਜਾਅਲੀ ਦਸਤਖ਼ਤ ਕੀਤੇ ਜਦਕਿ ਵਿਪਨ ਸਿੰਘ ਸਿੱਧੂ ਕੋਲ ਆਪਣਾ ਵਸੀਕਾ ਲਿਖਣ ਸਬੰਧੀ ਅਧਿਕਾਰਤ ਲਾਈਸੈਂਸ ਵੀ ਹੈ। ਅਧਿਕਾਰੀ ਨੇ ਦੱਸਿਆ ਕਿ ਐਡਵੋਕੇਟ ਗੁਲਸ਼ਨ ਕੁਮਾਰ ਜ਼ਿਲ੍ਹਾ ਕਚਹਿਰੀ ਬਰਨਾਲਾ ਵਿੱਚ ਹੀ ਬਤੌਰ ਵਕੀਲ ਅਤੇ ਨੋਟਰੀ ਹੈ।

Advertisement

ਗੁਲਸ਼ਨ ਕੁਮਾਰ ਵੱਲੋਂ ਇਹ ਵਸੀਕਾ ਡਰਾਫਟ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਲਸ਼ਨ ਕੁਮਾਰ ਨਾ ਕਦੇ ਸਬ-ਤਹਿਸੀਲ ਧਨੌਲਾ ਵਿੱਚ ਗਿਆ ਹੈ ਅਤੇ ਨਾ ਹੀ ਵਸੀਕੇ ਨਾਲ ਸਬੰਧਤ ਵਿਅਕਤੀਆਂ ਨੂੰ ਉਹ ਜਾਣਦਾ ਹੈ, ਜਿਸ ਤੋਂ ਸਾਬਤ ਹੋਇਆ ਕਿ ਵਿਪਨ ਸਿੰਘ ਸਿੱਧੂ ਵੱਲੋਂ ਵਸੀਕਿਆਂ ਉੱਪਰ ਜਾਅਲੀ ਮੋਹਰ ਅਤੇ ਜਾਅਲੀ ਦਸਤਖ਼ਤ ਕਰ ਕੇ ਸਬ-ਰਜਿਸਟਾਰ ਧਨੌਲਾ ਪਾਸੋਂ ਰਜਿਸਟਰ ਕਰਵਾਏ ਜਾਂਦੇ ਹਨ। ਇਸ ਸਬੰਧੀ ਧਨੌਲਾ ਦੇ ਤਹਿਸੀਲਦਾਰ ਰਾਜਪ੍ਰਿਤਪਾਲ ਸਿੰਘ ਵੱਲੋਂ ਵੀ ਬਿਆਨ ਦਰਜ ਕਰਵਾਏ ਗਏ ਹਨ।

Advertisement

Advertisement
×