DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵੜਿੰਗ ਦੀ ਦਲਿਤ ਵਿਰੋਧੀ ਮਾਨਸਿਕਤਾ: ਸਰਦੂਲਗੜ੍ਹ

ਬਸਪਾ ਆਗੂ ਨੇ ਕਾਂਗਰਸ ਦੀ ਮਗਨਰੇਗਾ ਬਹਾਲੀ ਸਬੰਧੀ ਮੁਹਿੰਮ ’ਤੇ ਵੀ ਸਵਾਲ ਚੁੱਕੇ

  • fb
  • twitter
  • whatsapp
  • whatsapp
featured-img featured-img
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਸਪਾ ਆਗੂ ਕੁਲਦੀਪ ਸਰਦੂਲਗੜ੍ਹ।
Advertisement

ਬਸਪਾ ਪੰਜਾਬ ਦੇ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿਛਲੇ ਸਮੇਂ ਵਿੱਚ ਮਰਹੂਮ ਦਲਿਤ ਆਗੂ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ ਤੋਂ ਸਾਬਤ ਹੋ ਜਾਂਦਾ ਹੈ ਕਿ ਉਹ ਦਲਿਤ ਵਿਰੋਧੀ ਮਾਨਸਿਕਤਾ ਵਾਲਾ ਹੈ। ਮਗਨਰੇਗਾ ਦੀ ਨਵੇਂ ਲਿਆਂਦੇ ਕਾਨੂੰਨ ਦਾ ਵਿਰੋਧ ਸ੍ਰੀ ਵੜਿੰਗ ਵੱਲੋਂ ਕੀਤਾ ਜਾ ਰਿਹਾ ਦਿਖਾਵਾ ਹੀ ਹੈ। ਸ੍ਰੀ ਸਰਦੂਲਗੜ੍ਹ ਇੱਥੇ ਬਸਪਾ ਦੀ ਸਿਆਸੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਬਸਪਾ ਆਗੂ ਨੇ ਕਿਹਾ ਕਿ ਕਾਂਗਰਸ ਦੀ ਮਗਨਰੇਗਾ ਸਬੰਧੀ ਮੁਹਿੰਮ ਸਿਰਫ਼ ਦਿਖਾਵਾ ਹੈ, ਜਦੋਂਕਿ ਮਗਨਰੇਗਾ ਬੰਦ ਕਰਨ ਵਿਰੁੱਧ ਲੜਾਈ ਸਭ ਤੋਂ ਪਹਿਲਾਂ ਬਸਪਾ ਨੇ ਵਿੱਢੀ ਹੋਈ ਹੈ। ਪੰਜਾਬ ਦੀ ‘ਆਪ’ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਸੂਬੇ ਵਿੱਚ ਨਿੱਤ ਗੋਲੀਆਂ ਚੱਲਦੀਆਂ ਹਨ ਅਤੇ ਨਸ਼ਿਆਂ ਦੀ ਤਸਕਰੀ ਵੀ ਸ਼ਰ੍ਹੇਆਮ ਹੋ ਰਹੀ ਹੈ। ‘ਆਪ’ ਸਰਕਾਰ ਵਿੱਚ ਨਾ ਤਾਂ ਬੁਢਾਪਾ ਪੈਨਸ਼ਨ ਦੁੱਗਣੀ ਹੋਈ ਨਾ ਸ਼ਗਨ ਸਕੀਮ। ਸਰਕਾਰ ਨੇ ਕਿਸਾਨਾਂ ਤੋਂ ਪ੍ਰਦਰਸ਼ਨਾਂ ਦਾ ਲੋਕਤੰਤਰੀ ਹੱਕ ਵੀ ਖੋਹ ਲਿਆ। ਇਸ ਮੌਕੇ ਉਨ੍ਹਾਂ ਨਾਲ ਬਸਪਾ ਸਕੱਤਰ ਮਾਸਟਰ ਜਗਦੀਪ ਸਿੰਘ ਗੋਗੀ, ਰਛਪਾਲ ਸਿੰਘ ਸਿੰਗੋ, ਐਡਵੋਕੇਟ ਰਜਿੰਦਰ ਕੁਮਾਰ, ਰਵੀ ਕੁਮਾਰ ਤੇ ਹਰਨੇਕ ਸਿੰਘ ਮੌਜੂਦ ਸਨ।

Advertisement

Advertisement
Advertisement
×