DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਆਸ ਦਰਿਆ ਕੰਢੇ ਚਿਤਾਵਨੀ ਸਿਸਟਮ ਲਾਇਆ

ਲੋਕਾਂ ਨੂੰ ਪਾਣੀ ਛੱਡਣ ਦੀ ਤੁਰੰਤ ਜਾਣਕਾਰੀ ਮਿਲੇਗੀ: ਗੁਪਤਾ

  • fb
  • twitter
  • whatsapp
  • whatsapp
featured-img featured-img
ਦਰਿਆ ਬਿਆਸ ਕੰਢੇ ਲਾਇਆ ਗਿਆ ਚਿਤਾਵਨੀ ਸਿਸਟਮ।
Advertisement

ਦੀਪਕ ਠਾਕੁਰ

ਕਿਸੇ ਵੀ ਹੰਗਾਮੀ ਸਥਿਤੀ ’ਚ ਡੈਮ ਤੋਂ ਬਿਆਸ ਦਰਿਆ ਵਿਚ ਵਾਧੂ ਪਾਣੀ ਛੱਡਣ ਦੀ ਜਾਣਕਾਰੀ ਲੋਕਾਂ ਨੂੰ ਤੁਰੰਤ ਮਿਲੇਗੀ। ਇਸ ਲਈ ਭਾਖੜਾ ਬਿਆਸ ਪ੍ਰਬੰਧਕ ਬੋਰਡ ਨੇ ਬਿਆਸ ਦਰਿਆ ਦੇ ਕੰਢੇ ਅਗੇਤੀ ਚਿਤਾਵਨੀ ਪ੍ਰਣਾਲੀ ਸਥਾਪਿਤ ਕੀਤੀ ਹੈ ਜਿਸ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਵੱਲੋਂ ਕੀਤਾ ਗਿਆ। ਇਸ ਤਹਿਤ 6 ਚਿਤਾਵਨੀ ਸਿਸਟਮ ਲਗਾਏ ਹਨ।

Advertisement

ਬਿਆਸ ਡੈਮ ਦੇ ਚੀਫ਼ ਇੰਜ. ਰਾਕੇਸ਼ ਗੁਪਤਾ ਨੇ ਦੱਸਿਆ ਕਿ ਪਹਿਲਾਂ ਹੰਗਾਮੀ ਸਥਿਤੀ ’ਚ ਪੌਂਗ ਡੈਮ ਤੋਂ ਵਾਧੂ ਪਾਣੀ ਛੱਡੇ ਜਾਣ ਦੀ ਸੂਰਤ ’ਚ ਬੋਰਡ ਦੀਆਂ ਟੀਮਾਂ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਪਿੰਡ ਜਾ ਕੇ ਲਾਉੂਡ ਸਪੀਕਰਾਂ ਰਾਹੀਂ ਲੋਕਾਂ ਸੁਚੇਤ ਕੀਤਾ ਜਾਂਦਾ ਸੀ। ਹੁਣ ਇਸ ਸਿਸਟਮ ਦੇ ਸਥਾਪਿਤ ਹੋਣ ਨਾਲ ਲੋਕਾਂ ਤੱਕ ਸੂਚਨਾ ਪਹੁੰਚਾਉਣੀ ਸੌਖੀ ਹੋ ਗਈ ਹੈ। ਚੀਫ਼ ਇੰਜ. ਗੁਪਤਾ ਨੇ ਦੱਸਿਆ ਕਿ ਸ਼ਾਹ ਨਹਿਰ ਬੈਰਾਜ (52 ਗੇਟ) ਤੋਂ ਮਿਰਥਲ ਤੱਕ ਕਰੀਬ 50 ਕਿਲੋਮੀਟਰ ਦੀ ਦੂਰੀ ਤੱਕ ਇਹ ਸਿਸਟਮ ਸਥਾਪਿਤ ਕੀਤੇ ਗਏ ਹਨ। ਇਹ ਚਿਤਾਵਨੀ ਸਿਸਟਮ ਆਬਾਦੀ ਦੇ ਨੇੜੇ ਲਗਾਏ ਗਏ ਹਨ। ਉਨ੍ਹਾਂ ਆਪਣੀ ਟੀਮ ਨਾਲ ਇਨ੍ਹਾਂ ਚਿਤਾਵਨੀ ਸਿਸਟਮ ਦਾ ਸਾਈਟ ’ਤੇ ਜਾ ਕੇ ਨਿਰੀਖਣ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਨਿਗਰਾਨ ਇੰਜ. ਮਨਵੀਨ ਚੌਧਰੀ, ਕਾਰਜਕਾਰੀ ਇੰਜ. ਵਿਨੈ ਕੁਮਾਰ, ਐੱਸ ਡੀ ਓ ਪਰਮਿੰਦਰ ਸਿੰਘ ਆਦਿ

Advertisement

ਹਾਜ਼ਰ ਸਨ।

Advertisement
×