ਪਾਈਪ ਪਾਉਂਦਿਆਂ ਕੰਧ ਡਿੱਗੀ, ਬੱਚੇ ਦੀ ਮੌਤ
ਬਠਿੰਡਾ ਜ਼ਿਲ੍ਹੇ ਦੇ ਗੰਗਾ ਅਬਲੂ ਪਿੰਡ ਵਿੱਚ ਅੱਜ ਹਾਦਸੇ ’ਚ ਨੌਂ ਸਾਲਾ ਬੱਚੇ ਦੀ ਮੌਤ ਤੇ ਔਰਤ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿਚ ਰੌਂਤੇ ਰਜਵਾਹੇ ਵਿੱਚੋਂ ਨਿਕਲਦੇ ਰਾਮਗੜ੍ਹ ਮਾਈਨਰ ਦੇ ਮੋਘੇ ਤੋਂ ਖੇਤੀ ਸੈਕਟਰ ਨੂੰ ਨਹਿਰੀ ਪਾਣੀ ਮੁਹੱਈਆ...
Advertisement
ਬਠਿੰਡਾ ਜ਼ਿਲ੍ਹੇ ਦੇ ਗੰਗਾ ਅਬਲੂ ਪਿੰਡ ਵਿੱਚ ਅੱਜ ਹਾਦਸੇ ’ਚ ਨੌਂ ਸਾਲਾ ਬੱਚੇ ਦੀ ਮੌਤ ਤੇ ਔਰਤ ਜ਼ਖਮੀ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿਚ ਰੌਂਤੇ ਰਜਵਾਹੇ ਵਿੱਚੋਂ ਨਿਕਲਦੇ ਰਾਮਗੜ੍ਹ ਮਾਈਨਰ ਦੇ ਮੋਘੇ ਤੋਂ ਖੇਤੀ ਸੈਕਟਰ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਪਾਈਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਸੀ। ਕੰਮ ਦੌਰਾਨ ਖੁਦਾਈ ਵਾਲੀ ਥਾਂ ਨੇੜੇ ਘਰ ਵਿੱਚ ਬਣੇ ਸ਼ੈੱਡ ਦੀ ਕੰਧ ਅਚਾਨਕ ਢਹਿ ਗਈ, ਜਿਸ ਦੀ ਲਪੇਟ ਵਿੱਚ ਬੱਚਾ ਅਤੇ ਔਰਤ ਆ ਗਏ।
Advertisement
ਘਟਨਾ ਤੋਂ ਬਾਅਦ ਮੌਕੇ ’ਤੇ ਪਿੰਡ ਵਾਸੀ ਤੁਰੰਤ ਮਦਦ ਲਈ ਪਹੁੰਚੇ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਮਲਬੇ ਹੇਠੋਂ ਬੱਚੇ ਅਤੇ ਔਰਤ ਨੂੰ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਪਛਾਣ ਵਤਨਦੀਪ ਸਿੰਘ (9) ਪੁੱਤਰ ਕਿਸ਼ਨ ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਹੋਈ ਔਰਤ ਦੀ ਪਛਾਣ ਗੁਰਪ੍ਰੀਤ ਕੌਰ ਪਤਨੀ ਜਗਸੀਰ ਸਿੰਘ ਵਜੋਂ ਹੋਈ ਹੈ, ਜਿਸ ਦਾ
Advertisement
ਇਲਾਜ ਜਾਰੀ ਹੈ।
Advertisement
×

