DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਜੀਲੈਂਸ ਟੀਮ ਨੇ BDPO ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਸਬ-ਡਿਵੀਜ਼ਨ ਪਾਇਲ ਅਧੀਨ ਪੈਂਦੇ ਬਲਾਕ ਮਲੌਦ ਦੇ ਪਿੰਡ ਸੋਹੀਆਂ ਦੇ ਸਰਪੰਚ ਜਗਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਐੱਸ ਐੱਸ ਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਵਿਜੀਲੈਂਸ ਵਿਭਾਗ ਦੀ ਟੀਮ ਨੇ ਪੇਂਡੂ ਬਲਾਕ ਤੇ ਵਿਕਾਸ ਅਫ਼ਸਰ ਸੁਖਜੀਤ ਕੌਰ ਨੂੰ ਅੱਜ ਮਲੌਦ...

  • fb
  • twitter
  • whatsapp
  • whatsapp
featured-img featured-img
ਬੀ ਡੀ ਪੀ ਓ ਮਲੌਦ ਨੂੰ ਵਿਜੀਲੈਂਸ ਦੀ ਟੀਮ ਲੈ ਕੇ ਜਾਂਦੀ ਹੋਈ। ਫੋਟੋ; ਜੱਗੀ
Advertisement

ਸਬ-ਡਿਵੀਜ਼ਨ ਪਾਇਲ ਅਧੀਨ ਪੈਂਦੇ ਬਲਾਕ ਮਲੌਦ ਦੇ ਪਿੰਡ ਸੋਹੀਆਂ ਦੇ ਸਰਪੰਚ ਜਗਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਐੱਸ ਐੱਸ ਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਵਿਜੀਲੈਂਸ ਵਿਭਾਗ ਦੀ ਟੀਮ ਨੇ ਪੇਂਡੂ ਬਲਾਕ ਤੇ ਵਿਕਾਸ ਅਫ਼ਸਰ ਸੁਖਜੀਤ ਕੌਰ ਨੂੰ ਅੱਜ ਮਲੌਦ ਦਫਤਰ ਵਿਖੇ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ, ਜਿਸ ਨੇ ਪਿੰਡ ਸੋਹੀਆਂ ਦੇ ਸਰਪੰਚ ਤੋਂ ਇੰਟਰਲਾਕ ਟਾਇਲ ਇੱਟਾਂ ਦਾ ਬਿੱਲ ਪਾਸ ਕਰਵਾਉਣ ਦੇ ਬਦਲੇ ਰਿਸ਼ਵਤ ਲਈ ਸੀ।

ਜਾਣਕਾਰੀ ਅਨੁਸਾਰ ਬੀਡੀਪੀਓ ਮਲੌਦ ਨੂੰ ਇੰਟਰਲਾਕ ਟਾਇਲ ਇੱਟ ਪ੍ਰਤੀ ਇੱਕ ਰੁਪਏ ਅਤੇ ਘਾਹ ਲਗਾਉਣ ਦੇ ਵੱਖਰੇ 5 ਹਜ਼ਾਰ ਰੁਪਏ ਪਹਿਲਾਂ ਦਿੱਤੇ ਗਏ ਸਨ ਅਤੇ ਅੱਜ ਤੈਅ ਕੀਤੇ ਪੈਸੇ ਹੋਰ ਦੇਣੇ ਸਨ। ਸ਼ਿਕਾਇਤਕਰਤਾ ਸਰਪੰਚ ਵੱਲੋਂ ਰਿਸ਼ਵਤ ਲੈਣ ਸਬੰਧੀ ਪਹਿਲਾਂ ਹੀ ਵਿਜੀਲੈਂਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਤਾਂ ਵਿਜੀਲੈਂਸ ਵਿਭਾਗ ਦੀ ਪੁਲੀਸ ਟੀਮ ਵੱਲੋਂ ਬੀਡੀਪੀਓ ਮਲੌਦ ਨੂੰ ਰੰਗੇ ਹੱਥੀਂ ਫੜਨ ਲਈ ਜਾਲ ਵਿਛਾਇਆ ਗਿਆ ਸੀ, ਜਿਹਨਾਂ ਨੇ ਮੌਕੇ ’ਤੇ ਰਿਸ਼ਵਤ ਲੈਦਿਆਂ ਬੀਡੀਪੀਓ ਨੂੰ ਕਾਬੂ ਕਰ ਲਿਆ, ਜਿਸ ਨੂੰ ਵਿਜੀਲੈਂਸ ਦੀ ਟੀਮ ਲੁਧਿਆਣਾ ਦਫਤਰ ਨੂੰ ਨਾਲ ਲੈ ਕੇ ਰਵਾਨਾ ਹੋ ਗਈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement
Advertisement
×