DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਨੂ ਵੱਲੋਂ ਕੋਟਲਾ ਹੇਰਾਂ ਦੇ ਸਰਕਾਰੀ ਸਕੂਲ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਸੋਸ਼ਲ ਮੀਡੀਆ ’ਤੇ ਪਾਈ ਵੀਡੀਓ ਝੂਠੀ: DSP ਬਰਾੜ

ਪੁਲੀ ਸ ਨੇ ਮੌਕੇ ’ਤੇ ਜਾ ਕੇ ਕੀਤੀ ਬਾਰੀਕੀ ਨਾਲ ਜਾਂਚ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਅਮਰੀਕਾ ਵਿੱਚ ਰਹਿੰਦੇ ਨਾਮਜ਼ਦ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ’ਤੇ ਸਰਕਾਰੀ ਮਿਡਲ ਸਕੂਲ ਕੋਟਲਾ ਹੇਰਾਂ ਦੀ ਇਮਾਰਤ ਉੱਪਰ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਪਾਈ ਗਈ ਵੀਡੀਓ ਵਿੱਚ ਕੀਤਾ ਗਿਆ ਦਾਅਵਾ ਝੂਠਾ ਨਿਕਲਿਆ। ਇਸ ਗੱਲ ਦਾ ਪ੍ਰਗਟਾਵਾ ਡੀ ਐੱਸ ਪੀ ਨਕੋਦਰ ਓਂਕਾਰ ਸਿੰਘ ਬਰਾੜ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਸੂਚਨਾ ਮਿਲਣ ’ਤੇ ਉਹ ਪੁਲੀਸ ਫੋਰਸ ਨਾਲ ਤੁਰੰਤ ਸਕੂਲ ਵਿੱਚ ਪਹੁੰਚ ਗਏ। ਡੀ ਐੱਸ ਪੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਕੂਲ ਅਤੇ ਇਸ ਦੇ ਆਸੇ-ਪਾਸੇ ਤੋਂ ਬਾਰੀਕੀ ਨਾਲ ਜਾਂਚ-ਪੜਤਾਲ ਕਰਨ ’ਤੇ ਉਨ੍ਹਾਂ ਨੂੰ ਕੋਈ ਖਾਲਿਸਤਾਨੀ ਝੰਡਾ ਨਹੀਂ ਮਿਲਿਆ।

Advertisement

ਉਨ੍ਹਾਂ ਕਿਹਾ ਕਿ ਪੰਨੂ ਵੱਲੋਂ ਵੀਡੀਓ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਕੀਤਾ ਗਿਆ ਦਾਅਵਾ ਬੇਬੁਨਿਆਦ ਤੇ ਤੱਥਾਂ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਅਤੇ ਭਰਮ ਫੈਲਾ ਕੇ ਡਰ ਪੈਦਾ ਕਰਨ ਵਾਲੇ ਅਜਿਹੇ ਸ਼ਰਾਰਤੀ ਅਨਸਰ ਦੀ ਪਛਾਣ ਕਰਨ ਲਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Advertisement

ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਹਰ ਪੱਖੋਂ ਗਹਿਰਾਈ ਨਾਲ ਜਾਂਚ ਕਰਨ ਉਪਰੰਤ ਜੋ ਵੀ ਵਿਅਕਤੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
×