DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵੇਦਾਂਤਾ ਪਾਵਰ ਦੀ ਦੂਜੀ ਤਿਮਾਹੀ ਵਿੱਚ ਬਿਜਲੀ ਵਿਕਰੀ ’ਚ 26 ਫ਼ੀਸਦ ਵਾਧਾ

ਕੰਪਨੀ ਨੇ 10817 ਮਿਲੀਅਨ ਯੂਨਿਟ ਬਿਜਲੀ ਵੇਚੀ

  • fb
  • twitter
  • whatsapp
  • whatsapp
featured-img featured-img
ਬਣਾਂਵਾਲਾ ਤਾਪਘਰ ਦੀ ਬਾਹਰੀ ਝਲਕ।
Advertisement

ਵੇਦਾਂਤਾ ਪਾਵਰ ਲਿਮਟਿਡ ਨੇ ਵਿੱਤੀ ਸਾਲ 2027 ਦੀ ਦੂਜੀ ਤਿਮਾਹੀ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ 5580 ਮਿਲੀਅਨ ਯੂਨਿਟ ਬਿਜਲੀ ਦੀ ਵਿਕਰੀ ਦਰਜ ਕਰਵਾ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਇਹ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 26 ਫੀਸਦੀ ਵੱਧ ਹੈ। ਇਸੇ ਤਰ੍ਹਾਂ ਪਹਿਲੀ ਛਿਮਾਹੀ ਵਿੱਚ ਵੀ ਕੰਪਨੀ ਨੇ 10817 ਮਿਲੀਅਨ ਯੂਨਿਟ ਬਿਜਲੀ ਵੇਚੀ, ਜਿਸ ਵਿੱਚ ਸਾਲਾਨਾ ਆਧਾਰ ’ਤੇ 32 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ।

ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਸਥਿਤ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ ਐੱਸ ਪੀ ਸੀ ਐਲ) ਦੇ ਸੀ ਈ ਓ ਪੰਕਜ ਸ਼ਰਮਾ ਨੇ ਦੱਸਿਆ ਕਿ ਵਿਕਰੀ ਵਿੱਚ ਇਹ ਵਾਧਾ ਮੀਨਾਕਸ਼ੀ ਐਨਰਜੀ ਅਤੇ ਝਾਰਸੂਗੁੜਾ ਥਰਮਲ ਪਲਾਂਟ ਦੀ ਬੇਹਤਰ ਕਾਰਗੁਜ਼ਾਰੀ ਸਦਕਾ ਸੰਭਵ ਹੋਇਆ ਹੈ। ਮੀਨਾਕਸ਼ੀ ਐਨਰਜੀ ਦੀ ਦੂਜੀ ਤਿਮਾਹੀ ਦੀ ਬਿਜਲੀ ਵਿਕਰੀ 111 ਫੀਸਦੀ ਦੇ ਵਾਧੇ ਨਾਲ ਹਜ਼ਾਰ ਚਾਰ ਸੌ ਸੱਤਰ ਮਿਲੀਅਨ ਯੂਨਿਟ ਹੋ ਗਈ ਹੈ, ਜਦੋਂ ਪਹਿਲੀ ਛਿਮਾਹੀ ਵਿੱਚ ਵਿਕਰੀ 2 ਹਜ਼ਾਰ 820 ਮਿਲੀਅਨ ਯੂਨਿਟ ਰਹੀ ਹੈ, ਜੋ ਪਿਛਲੇ ਸਾਲ ਨਾਲੋਂ 160 ਫੀਸਦੀ ਵੱਧ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹ ਵਾਧਾ ਪਲਾਂਟ ਦੀ ਵਧੀ ਹੋਈ 1000 ਮੈਗਾਵਾਟ ਸਮਰੱਥਾ ਦੇ ਸੰਚਾਲਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਦੀ ਦੂਜੀ ਤਿਮਾਹੀ ਵਿੱਚ ਬਿਜਲੀ ਵਿਕਰੀ 2945 ਮਿਲੀਅਨ ਯੂਨਿਟ ਰਹੀ, ਜੋ ਪਿਛਲੇ ਸਾਲ ਨਾਲੋਂ 6 ਫੀਸਦੀ ਵੱਧ ਹੈ। ਤਾਪਘਰ ਦੇ ਸੀਈਓ ਨੇ ਦੱਸਿਆ ਕਿ ਪੰਜਾਬ ਵਿੱਚ ਵੇਦਾਂਤਾ ਦਾ 1980 ਮੈਗਾਵਾਟ, ਆਂਧਰਾ ਪ੍ਰਦੇਸ਼ ਵਿੱਚ 1000 ਮੈਗਾਵਾਟ, ਛੱਤੀਸਗੜ੍ਹ ਵਿਖੇ 1200 ਮੈਗਾਵਾਟ, ਉੜੀਸਾ 600 ਮੈਗਾਵਾਟ ਉਤਪਾਦਨ ਦੇ ਤਾਪਘਰ ਲੱਗੇ ਹੋਏ ਹਨ, ਜੋ ਦੇਸ਼ ਲਈ ਬਿਜਲੀ ਪੈਦਾ ਕਰਕੇ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।

Advertisement

Advertisement
Advertisement
×