ਵੇਦਾਂਤਾ ਪਾਵਰ ਨੇ ਊਰਜਾ ਸੁਰੱਖਿਆ ਲਈ ਵਚਨਬੱਧਤਾ ਦੁਹਰਾਈ
ਆਜ਼ਾਦੀ ਦਿਹਾੜੇ ਮੌਕੇ ਭਾਰਤ ਦੀ ਪੰਜਵੀਂ ਸਭ ਤੋਂ ਵੱਡੀ ਨਿੱਜੀ ਥਰਮਲ ਬਿਜਲੀ ਉਤਪਾਦਕ ਕੰਪਨੀ ਵੇਦਾਂਤਾ ਪਾਵਰ ਲਿਮਟਿਡ ਨੇ ਦੇਸੀ ਈਂਧਣ ਦੀ ਸਪਲਾਈ ਸੁਰੱਖਿਅਤ ਕਰਨ ਅਤੇ ਲੰਮੇ ਸਮੇਂ ’ਚ ਸਮਰਥਾ ਦੇ ਵਿਸਥਾਰ ਵਿੱਚ ਨਿਵੇਸ਼ ਕਰ ਕੇ ਦੇਸ਼ ਦੀ ਊਰਜਾ ਸੁਰੱਖਿਆ ਨੂੰ...
Advertisement
ਆਜ਼ਾਦੀ ਦਿਹਾੜੇ ਮੌਕੇ ਭਾਰਤ ਦੀ ਪੰਜਵੀਂ ਸਭ ਤੋਂ ਵੱਡੀ ਨਿੱਜੀ ਥਰਮਲ ਬਿਜਲੀ ਉਤਪਾਦਕ ਕੰਪਨੀ ਵੇਦਾਂਤਾ ਪਾਵਰ ਲਿਮਟਿਡ ਨੇ ਦੇਸੀ ਈਂਧਣ ਦੀ ਸਪਲਾਈ ਸੁਰੱਖਿਅਤ ਕਰਨ ਅਤੇ ਲੰਮੇ ਸਮੇਂ ’ਚ ਸਮਰਥਾ ਦੇ ਵਿਸਥਾਰ ਵਿੱਚ ਨਿਵੇਸ਼ ਕਰ ਕੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਵੇਦਾਂਤਾ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਿੰਦਰ ਆਹੂਜਾ ਨੇ ਕਿਹਾ ਕਿ ਊਰਜਾ ਸੁਰੱਖਿਆ ਦੇਸ਼ ਦੀ ਆਰਥਿਕ ਆਜ਼ਾਦੀ ਅਤੇ ਵਿਕਸਿਤ ਭਾਰਤ ਦੇ ਸੁਪਨਿਆਂ ਲਈ ਬੁਨਿਆਦੀ ਮਹੱਤਵ ਰੱਖਦੀ ਹੈ। ਕੰਪਨੀ ਵੱਲੋਂ ਭਾਰਤ ਦੇ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਲੋੜਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਤਾਪਘਰ ਭਰੋਸੇਯੋਗ ਬਿਜਲੀ ਉਤਪਾਦਨ ਨੂੰ ਸਮਰਥਨ ਦੇਣ ਲਈ ਮਜ਼ਬੂਤ ਸਥਿਤੀ ਵਿੱਚ ਹੈ।
Advertisement
Advertisement
×

