DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵੰਦੇ ਮਾਤਰਾਮ ਵਿਵਾਦ: ਬਠਿੰਡਾ ਵਿੱਚ ਭਾਜਪਾ ਵਰਕਰਾਂ ਨੇ ਕਾਂਗਰਸ ਦਫ਼ਤਰ ਨੂੰ ਤਾਲਾ ਲਾਇਆ

ਸੋਨੀਆ ਗਾਂਧੀ ਖਿਲਾਫ਼ ਐੱਫ ਆਈ ਆਰ ਦਰਜ ਕਰਨ ਦੀ ਕੀਤੀ ਮੰਗ

  • fb
  • twitter
  • whatsapp
  • whatsapp
Advertisement

ਦਿੱਲੀ ਵਿੱਚ ਸ਼ਨਿੱਚਰਵਾਰ ਨੂੰ ਕਾਂਗਰਸ ਦੇ ਸੁਤੰਤਰਤਾ ਦਿਵਸ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਭਾਜਪਾ ਨੇ ਸੋਨੀਆ ਗਾਂਧੀ 'ਤੇ 'ਵੰਦੇ ਮਾਤਰਮ' ਦਾ ਪੂਰਾ ਸੰਸਕਰਣ ਵਜਾਏ ਜਾਣ 'ਤੇ ਇਤਰਾਜ਼ ਜਤਾਉਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ, ਐਤਵਾਰ ਨੂੰ ਬਠਿੰਡਾ ਵਿੱਚ ਭਾਜਪਾ ਨੇਤਾਵਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ਦਫ਼ਤਰ ਦੇ ਮੁੱਖ ਦਰਵਾਜ਼ੇ ਨੂੰ ਤਾਲਾ ਲਗਾ ਦਿੱਤਾ।

ਸਾਬਕਾ ਵਿਧਾਇਕ ਅਤੇ ਭਾਜਪਾ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਕਿਹਾ ਕਿ ਪਾਰਟੀ ਦੇ ਨੌਜਵਾਨ ਕਾਰਕੁਨਾਂ ਨੇ ਸੰਕੇਤਕ ਵਿਰੋਧ ਦੇ ਤੌਰ 'ਤੇ ਕਾਂਗਰਸ ਦਫ਼ਤਰ ਨੂੰ ਤਾਲਾ ਲਾਇਆ ਹੈ। ਸਿੰਗਲਾ ਨੇ ਕਿਹਾ, "ਅਸੀਂ ਇਸ ਨੂੰ ਖੋਲ੍ਹ ਦੇਵਾਂਗੇ ਕਿਉਂਕਿ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਇਹ ਵੰਦੇ ਮਾਤਰਮ ਨੂੰ ਲੈ ਕੇ ਹੋਏ ਵਿਵਾਦ 'ਤੇ ਇੱਕ ਸੰਕੇਤਕ ਵਿਰੋਧ ਸੀ। ਅਸੀਂ ਚਾਹੁੰਦੇ ਹਾਂ ਕਿ ਸੋਨੀਆ ਗਾਂਧੀ ਖਿਲਾਫ਼ ਐੱਫ ਆਈ ਆਰ ਦਰਜ ਕੀਤੀ ਜਾਵੇ।"

Advertisement

ਭਾਜਪਾ ਵਰਕਰਾਂ ਨੇ ਸੋਨੀਆ ਗਾਂਧੀ ਦੀਆਂ ਤਸਵੀਰਾਂ 'ਤੇ ਕਰੌਸ (ਕਰਾਸ ਦੇ ਨਿਸ਼ਾਨ) ਲਗਾ ਕੇ ਕਾਂਗਰਸ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

Advertisement

Advertisement
×