ਚੁਣੇ ਹੋਏ ਸੰਸਦ ਮੈਂਬਰ ਨੂੰ ਨਜ਼ਰਬੰਦ ਕਰਨਾ ਅਣਐਲਾਨੀ ਐਮਰਜੈਂਸੀ ਦਾ ਹਿੱਸਾ: ਚੰਨੀ
ਅੰਮ੍ਰਿਤਪਾਲ ਸਿੰਘ ਦਾ ਹਵਾਲਾ ਦੇਣ ’ਤੇ ਲੋਕ ਸਭਾ ’ਚ ਹੰਗਾਮਾ; ਕੇਂਦਰ ’ਤੇ ਚੁਣੇ ਗਏ ਨੁਮਾਇੰਦੇ ਨੂੰ ਬੋਲਣ ਤੋਂ ਵਾਂਝਾ ਕਰਨ ਦੇ ਦੋਸ਼; ਭਾਜਪਾ ਵੱਲੋਂ ਚੰਨੀ ਦੇ ਬਿਆਨ ਦੀ ਨਿਖੇਧੀ
Advertisement
ਨਵੀਂ ਦਿੱਲੀ, 25 ਜੁਲਾਈ
ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਐਨਐਸਏ ਤਹਿਤ ਇੱਕ ਚੁਣੇ ਹੋਏ ਸੰਸਦ ਮੈਂਬਰ ਦੀ ਨਜ਼ਰਬੰਦੀ ਕੇਂਦਰ ਵੱਲੋਂ ‘ਅਣਐਲਾਨੀ ਐਮਰਜੈਂਸੀ’ ਦਾ ਹਿੱਸਾ ਸੀ ਜਿਸ ’ਤੇ ਭਾਜਪਾ ਵੱਲੋਂ ਤਿੱਖਾ ਪ੍ਰਤੀਕਰਮ ਪ੍ਰਗਟ ਦਿੰਦਿਆਂ ਕਿਹਾ ਗਿਆ ਕਿ ਉਹ ਜੇਲ੍ਹ ਵਿੱਚ ਬੰਦ ਕੱਟੜਪੰਥੀ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦਾ ਹਵਾਲਾ ਦੇ ਰਿਹਾ ਹੈ। ਲੋਕ ਸਭਾ ਵਿੱਚ ਬਹਿਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ, ‘ਇਹ ਵੀ ਇੱਕ ਐਮਰਜੈਂਸੀ ਹੈ ਕਿ ਪੰਜਾਬ ਵਿੱਚ 20 ਲੱਖ ਲੋਕਾਂ ਵੱਲੋਂ ਚੁਣੇ ਗਏ ਇੱਕ ਸੰਸਦ ਮੈਂਬਰ ਨੂੰ ਐਨਐਸਏ (ਕੌਮੀ ਸੁਰੱਖਿਆ ਐਕਟ) ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। ... ਉਹ ਇੱਥੇ (ਸੰਸਦ ਵਿੱਚ) ਆਪਣੇ ਹਲਕੇ ਬਾਰੇ ਬੋਲਣ ਤੋਂ ਅਸਮਰੱਥ ਹੈ, ਇਹ ਵੀ ਐਮਰਜੈਂਸੀ ਹੈ।’
Advertisement
Advertisement
×