ਪੱਤਰ ਪ੍ਰੇਰਕ
ਸਮਾਲਸਰ, 18 ਜੂਨ
ਮੋਗਾ ਜ਼ਿਲ੍ਹੇ ਦੇ ਪਿੰਡ ਸਮਾਲਸਰ ਦੀ ਵਾਸੀ ਉਪਿੰਦਰਜੀਤ ਕੌਰ ਬਰਾੜ ਪੁੱਤਰੀ ਸਵਰਨ ਸਿੰਘ ਬਰਾੜ ਨੇ ਪੰਜਾਬ ਸਿਵਲ ਸਰਵਿਸਿਜ਼ (ਪੀਸੀਐੱਸ) ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਅੱਜ ਦੇਰ ਸ਼ਾਮ ਐਲਾਨੇ ਗਏ ਨਤੀਜੇ ਅਨੁਸਾਰ ਉਪਿੰਦਰਜੀਤ ਕੌਰ ਨੇ 898.15 ਅੰਕ ਹਾਸਿਲ ਕਰਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਮਾਸਟਰ ਚਰਨਜੀਤ ਸਿੰਘ ਬਰਾੜ ਸਮਾਲਸਰ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਡਾ. ਉਪਿੰਦਰਜੀਤ ਕੌਰ ਬਰਾੜ ਪੁੱਤਰੀ ਸਵਰਨ ਸਿੰਘ ਨੇ ਮੋਹਰੀ ਰਹਿ ਕੇ ਇਲਾਕੇ ਦਾ ਮਾਣ ਵਧਾਇਆ ਹੈ। ਉਪਿੰਦਰਜੀਤ ਕੌਰ ਦੇ ਮਾਤਾ-ਪਿਤਾ ਸਰਕਾਰੀ ਅਧਿਆਪਕ ਹਨ ਅਤੇ ਉਹ ਮਾਪਿਆਂ ਦੀ ਇਕਲੌਤੀ ਧੀ ਹੈ।