DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਣਪਛਾਤਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਕਾਰ 

ਕਾਰ ਸਵਾਰ ਰਿਸ਼ਤੇਦਾਰ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਛੱਡ ਕੇ ਪਰਤ ਰਹੇ ਸਨ ਵਾਪਸ  

  • fb
  • twitter
  • whatsapp
  • whatsapp
featured-img featured-img
ਕੋਟ ਈਸੇ ਖਾਂ ਦੇ ਵਿਅਕਤੀ ਜਗੀਰ ਸਿੰਘ ਤੋਂ ਖੋਹੀ ਗਈ ਸਵਿਫਟ ਕਾਰ ਦੀ ਪੁਰਾਣੀ ਫੋਟੋ। ਹਰਦੀਪ ਸਿੰਘ
Advertisement

ਮੱਖੂ-ਅੰਮ੍ਰਿਤਸਰ ਕੌਮੀ ਰਾਜ ਮਾਰਗ ਉੱਤੇ ਹਰੀਕੇ ਦੇ ਨਜ਼ਦੀਕ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਉੱਤੇ ਇੱਕ ਸਵਿਫਟ ਕਾਰ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦੇਰ ਰਾਤ ਤਕਰੀਬਨ 12 ਵਜੇ ਉਸ ਵੇਲੇ ਵਾਪਰੀ, ਜਦੋਂ ਇੱਕ ਪਰਿਵਾਰ ਆਪਣੇ ਰਿਸ਼ਤੇਦਾਰ ਨੂੰ ਅੰਮ੍ਰਿਤਸਰ ਏਅਰਪੋਰਟ ਛੱਡ ਕੇ ਸਵਿਫਟ ਕਾਰ ਰਾਹੀਂ ਵਾਪਸ ਪਰਤ ਰਿਹਾ ਸੀ। ਪੀੜਤ ਪਰਿਵਾਰ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਸ਼ਾਦੀ ਵਾਲਾ ਦਾ ਰਹਿਣ ਵਾਲਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗੀਰ ਸਿੰਘ ਪੁੱਤਰ ਵੱਸਣ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਆਪਣੀ ਸਵਿਫਟ ਕਾਰ (ਨੰਬਰ: ਪੀ.ਬੀ. 76 ਬੀ 6321) ਰਾਹੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਅੰਮ੍ਰਿਤਸਰ ਏਅਰਪੋਰਟ ਛੱਡਣ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਜਦੋਂ ਉਨ੍ਹਾਂ ਦੀ ਕਾਰ ਹਰੀਕੇ ਪੱਤਣ ਬਾਈਪਾਸ 'ਤੇ ਬੂਹ ਪੁਲ ਕੋਲ ਪੁੱਜੀ ਤਾਂ ਚਾਰ ਅਣਪਛਾਤੇ ਕਾਰ ਸਵਾਰਾਂ ਨੇ ਉਨ੍ਹਾਂ ਦੀ ਕਾਰ ਰੋਕ ਲਈ। ਇਸੇ ਦੌਰਾਨ ਹੀ ਇੱਕ ਅਣਪਛਾਤੇ ਨੌਜਵਾਨ ਨੇ ਉਨ੍ਹਾਂ ਵੱਲ ਪਿਸਤੌਲ ਤਾਣ ਦਿੱਤੀ ਅਤੇ ਕਾਰ ਤੋਂ ਬਾਹਰ ਨਿਕਲਣ ਲਈ ਕਿਹਾ। ਇਸ ਤਰ੍ਹਾਂ ਅਣਪਛਾਤੇ ਲੁਟੇਰੇ ਉਨ੍ਹਾਂ ਦੀ ਕਾਰ ਖੋਹ ਕੇ ਫ਼ਰਾਰ ਹੋ ਗਏ।

Advertisement

ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਉਨ੍ਹਾਂ ਨੇ ਸਬੰਧਤ ਥਾਣਾ ਹਰੀਕੇ ਵਿਖੇ ਦੇ ਦਿੱਤੀ ਹੈ। ਥਾਣਾ ਹਰੀਕੇ ਦੇ ਮੁੱਖੀ ਬਲਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement

Advertisement
×