ਕੇਂਦਰ ਕਿਸਾਨਾਂ ਦੇ ਜੋਸ਼ ਅੱਗੇ ਝੁਕਿਆ: ਦਿੱਲੀ ਦੇ ਦਰ ਖੋਲ੍ਹੇ, ਬੁਰਾੜੀ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲੀ : The Tribune India

ਕੇਂਦਰ ਕਿਸਾਨਾਂ ਦੇ ਜੋਸ਼ ਅੱਗੇ ਝੁਕਿਆ: ਦਿੱਲੀ ਦੇ ਦਰ ਖੋਲ੍ਹੇ, ਬੁਰਾੜੀ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲੀ

ਕੇਂਦਰ ਕਿਸਾਨਾਂ ਦੇ ਜੋਸ਼ ਅੱਗੇ ਝੁਕਿਆ: ਦਿੱਲੀ ਦੇ ਦਰ ਖੋਲ੍ਹੇ, ਬੁਰਾੜੀ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲੀ

ਖੇਤੀ ਬਿਲਾਂ ਖ਼ਿਲਾਫ਼ ‘ਦਿੱਲੀ ਚਲੋ’ ਅੰਦੋਲਨ ਤਹਿਤ ਸ਼ੁੱਕਰਵਾਰ ਨੂੰ ਦਿੱਲੀ-ਸਿੰਘੂ ਸਰਹੱਦ ’ਤੇ ਪੁੱਜੇ ਕਿਸਾਨ। ਫੋਟੋ: ਮਾਨਸ ਰੰਜਨ ਭੂਈ

ਦਵਿੰਦਰ ਪਾਲ/ ਮਨਧੀਰ ਦਿਓਲ
ਚੰਡੀਗੜ੍ਹ/ ਨਵੀਂ ਦਿੱਲੀ, 27 ਨਵੰਬਰ

ਦਿੱਲੀ ਦੇ ਬਾਰਡਰ ਤੋਂ ਕਿਸਾਨ ਦਾਖਲ ਹੋਣ ਲੱਗ ਪ ਹਨ ਤੇ ਉਨ੍ਹਾਂ ਨੂੰ ਬਰਾੜੀ ਨਿਰੰਕਾਰੀ ਮੈਦਾਨ, ਜੋ ਦਿੱਲੀ ਹੱਦ ਨੇੜੇ ਪੈਂਦਾ ਹੈ, ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਤੇ ਪੰਜਾਬ ਸਮੇਤ ਹੋਰਨਾਂ ਰਾਜਾਂ ਤੋਂ ਕਾਫਲਿਆਂ ਦੇ ਰੂਪ 'ਚ ਕੌਮੀ ਰਾਜਧਾਨੀ ਦਿੱਲੀ ਦੀਆਂ ਜੜ੍ਹਾਂ 'ਚ ਪਹੁੰਚੇ ਕਿਸਾਨਾਂ ਨੇ ਦਿੱਲੀ ਦਰਬਾਰ ਹਿਲਾ ਦਿੱਤਾ ਹੈ।

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਸਾਨਾਂ ਨੂੰ ਸੰਦੇਸ਼ ਭੇਜਿਆ ਕਿ ਸਰਕਾਰ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਨਾਕਾਬੰਦੀ ਖੋਲ੍ਹਣ ਲਈ ਤਿਆਰ ਹੈ ਤੇ ਕਿਸਾਨਾਂ ਨੂੰ ਰੈਲੀ ਕਰਨ ਖ਼ਾਤਰ ਨਵੀ ਦਿੱਲੀ ਦਾ ਇਕ ਮੈਦਾਨ ਦੇ ਦਿੱਤਾ ਜਾਵੇਗਾ। ਇਹ ਵੀ ਚਰਚਾ ਛਿੜ ਗਈ ਹੈ ਕਿ ਕੇਂਦਰ ਦੀ ਇਹ ਇੱਕ ਚਾਲ ਹੋ ਸਕਦੀ ਕਿਉਂਕਿ ਇਸ ਨਾਲ ਦਿੱਲੀ ਦੀ ਘੇਰਾਬੰਦੀ ਖਤਮ ਹੋ ਜਾਵੇਗੀ ਤੇ ਕਿਸਾਨ ਇਕ ਥਾਂ ਇਕੱਠੇ ਹੋ ਜਾਣਗੇ। ਪੁਲੀਸ ਫੋਰਸ ਵੀ ਇਕ ਥਾਂ ਕੇਂਦਰਤ ਹੋ ਜਾਵੇਗੀ ਤੇ ਫਿਰ ਕਿਸੇ ਅਦਾਲਤ ਤੋਂ ਹੁਕਮ ਲੈਕੇ ਕਿਸਾਨਾਂ ਨੂੰ ਖਿੰਡਾਉਣਾ ਸੌਖਾ ਹੋ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All