DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਉਗਰਾਹਾਂ ਵੱਲੋਂ 20 ਨੂੰ ਪਰਿਵਾਰਾਂ ਸਣੇ ਧਰਨਿਆਂ ’ਚ ਪੁੱਜਣ ਦਾ ਸੱਦਾ

ਦਾਣਾ ਮੰਡੀ ਬਰਨਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਤਿਆਰੀ ਰੈਲੀ

  • fb
  • twitter
  • whatsapp
  • whatsapp
featured-img featured-img
ਦਾਣਾ ਮੰਡੀ ਬਰਨਾਲਾ ਵਿੱਚ ਕਿਸਾਨੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ।
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਹੁਕੌਮੀ ਕਾਰਪੋਰੇਟ ਟਿਕਾਣਿਆਂ ਅੱਗੇ 20 ਅਗਸਤ ਨੂੰ ਐਲਾਨੇ ਧਰਨਿਆਂ ਦੇ ਸੰਦਰਭ ‘ਚ ਇੱਥੇ ਦਾਣਾ ਮੰਡੀ ਵਿਖੇ ਜਥੇਬੰਦੀ ਦੀ ਭਰਵੀਂ ਮੀਟਿੰਗ ਕੀਤੀ ਗਈ। ਇਕੱਠ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਤੇ ਹੋਰ ਕਿਸਾਨ ਮੰਗਾਂ ਨੂੰ ਲੈ ਕੇ ਅਮਰੀਕੀ ਕੰਪਨੀ ਕਾਰਗਿਲ ਦੀ ਬਠਿੰਡਾ ਫੈਕਟਰੀ, ਪੈਪਸੀਕੋ ਫੈਕਟਰੀ ਚੰਨੋ (ਸੰਗਰੂਰ) ਤੇ ਅੰਮ੍ਰਿਤਸਰ ‘ਚ ਸੰਸਾਰ ਬੈਂਕ ਦੇ ਪਾਣੀ ਪ੍ਰਾਜੈਕਟ ਦਫ਼ਤਰ ਅੱਗੇ ਇਹ ਧਰਨੇ ਦਿੱਤੇ ਜਾਣਗੇ। ਕਾਰਪੋਰੇਟ ਕਾਰੋਬਾਰਾਂ ਦੀਆਂ ਇਹ ਥਾਵਾਂ ਮੁਲਕ ਅੰਦਰ ਸਾਮਰਾਜੀਆਂ ਤੇ ਵੱਡੇ ਸਰਮਾਏਦਾਰਾਂ ਦੇ ਲੁੱਟ ਦੇ ਪਸਾਰੇ ਲਈ ਅੱਡੇ ਹਨ।

ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਸਮਝੌਤਾ ਵਾਰਤਾ ਸਿਰੇ ਚਾੜ੍ਹਨ ਨੂੰ ਕਾਹਲੀ ਹੈ ਉੱਥੇ ਪੰਜਾਬ ਸਰਕਾਰ ਮੁੜ ਮੁੜ ਕੇ ਕਿਸਾਨ ਮਾਰੂ ਲੈਂਡ ਪੂਲਿੰਗ ਨੀਤੀ ਲਾਗੂ ਕਰਨ ਲਈ ਜ਼ੋਰ ਲਾ ਰਹੀ ਹੈ। ਇਸ ਲਈ ਦੋਹਾਂ ਹਕੂਮਤਾਂ ਦੀਆਂ ਕੰਪਨੀਆਂ ਨਾਲ ਸਾਂਝ ਖ਼ਿਲਾਫ਼ ਕਿਸਾਨ ਰੋਹ ਸੇਧਤ ਹੋਵੇਗਾ। ਉਨ੍ਹਾਂ ਐਲਾਨੀਆਂ ਤਿੰਨਾਂ ਥਾਵਾਂ ‘ਤੇ ਲੋਕ ਹੜ੍ਹ ਲਿਆਉਣ ਦਾ ਹੋਕਾ ਦਿੰਦਿਆਂ ਸਥਾਨਕ ਆਗੂਆਂ ਤੇ ਵਰਕਰਾਂ ਨੂੰ ਅੱਜ ਤੋਂ ਹੀ ਜੁਟਣ ਦਾ ਸੱਦਾ ਦਿੱਤਾ।

Advertisement

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸਮੁੱਚੇ ਕਿਰਤੀ ਵਰਗ ਦੀਆਂ ਬਾਕੀ ਮੰਗਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਜਥੇਬੰਦੀ ਦੇ ਆਗੂਆਂ/ਕਾਰਕੁਨਾਂ ਨੂੰ ਪੁਲੀਸ ਕੇਸਾਂ ‘ਚ ਉਲਝਾ ਕੇ ਹਾਕਮਾਂ ਵੱਲੋਂ ਦਬਾਉਣ ਦਾ ਭਰਮ ਪਾਲਿਆ ਜਾ ਰਿਹਾ ਹੈ। ਸਟੇਜ ਦੀ ਸੰਚਾਲਨਾ ਸੂਬਾਈ ਆਗੂ ਰੂਪ ਸਿੰਘ ਛੰਨਾਂ ਨੇ ਬਾਖੂਬੀ ਨਿਭਾਈ।

Advertisement

Advertisement
×